Apr 23, 2026

ਵੈਨਕੂਵਰ, 1 ਜਨਵਰੀ (ਮਲਕੀਤ ਸਿੰਘ)- ਭੁਗੋਲਕ ਪੱਖੋਂ ਧਰਤੀ  ਦੀ ਅਖੀਰਲੀ ਨੁੱਕਰ ਵਿਚ ਵਸਦੇ ਕਨੇਡਾ ਦੇ ਸ਼ਹਿਰ ਵੈਨਕੂਵਰ, ਸਰੀ,ਐਬਸਫੋਰਡ ਅਤੇ ਆਸ ਪਾਸ ਦੇ ਇਲਾਕਿਆ ਚ ਵੀ ਨਵੇਂ ਸਾਲ 2026 ਦੀ ਆਮਦ ਦੇ ਮੌਕੇ ਤੇ ਦੇਰ ਰਾਤ ਤੱਕ ਜਸ਼ਨਾਂ ਵਾਲਾ ਮਾਹੌਲ ਸਿਰਜਿਆ  ਵੇਖਿਆ ਗਿਆ
ਇੱਥੇ ਜ਼ਿਕਰਯੋਗ ਹੈ ਕਿ ਜਿਵੇਂ ਚੜਦੇ ਸੂਰਜ ਦੀ ਧਰਤੀ ਵਜੋਂ ਜਾਣੇ ਜਾਂਦੇ  ਧਰਤੀ ਦੀ ਮੋਹਰਲੀ ਨੁੱਕਰੇ ਵਸਦੇ ਨਿਊਜ਼ੀਲੈਂਡ ਦੇਸ਼ ਦੇ ਲੋਕਾਂ ਵੱਲੋਂ ਦੁਨੀਆਂ ਚ ਸਭ ਤੋਂ ਪਹਿਲਾਂ ਨਵੇਂ ਸਾਲ ਨੂੰ ‘ਵੈਲਕਮ’ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਕਨੇਡਾ ਦੇ ਪਛਮੀ ਦਿਸ਼ਾ ਚ ਸਥਿਤ ਵੈਨਕੂਵਰ,ਸਰੀ, ਐਬਸਫੋਰਡ ਅਤੇ ਆਸ ਪਾਸ ਦੇ ਹੋਰਨਾਂ ਸ਼ਹਿਰਾਂ ਦੇ ਲੋਕਾਂ ਵੱਲੋਂ ਨਵੇਂ ਸਾਲ ਦਾ ‘ਵੈਲਕਮ’ ਕਰਨ ਦੀ ਵਾਰੀ ਅਖੀਰ ਚ ਆਉਂਦੀ ਮੰਨੀ ਗਈ ਹੈ, ਕਿਉਂਕਿ ਨਿਊਜੀਲੈਂਡ  ਦੇ ਸਮੇਂ ਨਾਲੋਂ ਕੈਨੇਡਾ ਦੇ ਪੱਛਮੀ ਸ਼ਹਿਰਾਂ ਦੀਆਂ
ਘੜੀਆਂ ਵਾਲਾ ਸਮਾਂ ਤਕਰੀਬਨ 21 ਘੰਟੇ ਪਿੱਛੇ ਹੈ ਹੱਥਲੀ ਖਬਰ ਲਿਖਣ ਵੇਲੇ ਨਿਊਜ਼ੀਲੈਂਡ ਦੇ ਵਿੱਚ 2 ਜਨਵਰੀ ਦੀ ਸਵੇਰ ਹੋ ਚੁੱਕੀ ਹੈ ਜਦੋਂ ਕਿ ਵੈਨਕੂਵਰ ਦੇ ਵਿੱਚ 1 ਜਨਵਰੀ ਦਾ ਦਿਨ ਹੋਣ ਕਾਰਨ ਨਵੇਂ ਸਾਲ ਦੀ ਸ਼ੁਰੂਆਤ ਹੈ
ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਵੈਨਕੂਵਰ ਦੇ ਡਾਊਨ ਟਾਊਨ  ਸਮੇਤ ਕਨੇਡਾ ਦੇ ਹੋਰਨਾਂ ਸ਼ਹਿਰਾਂ ਚ ਵੀ ਦੇਰ ਰਾਤ ਤੱਕ ਆਮ ਲੋਕਾਂ ਵੱਲੋਂ ਜਸ਼ਨ ਮਨਾਏ ਜਾਣ ਦੀਆਂ ਸੂਚਨਾਵਾਂ ਹਨ ਉੱਥੇ ਵੱਖ-ਵੱਖ ਗੁਰੂ ਘਰਾਂ ਚ ਰਾਤ 2 ਵਜੇ ਤੱਕ ਸੰਗਤਾਂ ਹਾਜਰੀ ਭਰਦੀਆਂ ਵੇਖੀਆਂ ਗਈਆਂ ਵੈਨਕੂਵਰ ਅਤੇ ਆਸ ਪਾਸ ਦੇ ਕਈ ਇਲਾਕਿਆਂ ਚ ਤੜਕੇ 4 ਵਜੇ ਤੱਕ ਨੇੜਲੇ ਰੈਸਟੋਰੈਂਟਾਂ ਤੇ ਗਾਹਕਾਂ ਅਤੇ ਮਹਿਮਾਨਾਂ ਦੀਆਂ ਰੌਣਕਾਂ ਲੱਗੀਆਂ ਨਜ਼ਰੀਂ ਪਈਆਂ