Oct 3, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 4 ਜਨਵਰੀ 2026 ਨੂੰ ਤਿੰਨ ਸਾਲ ( 2026-2028) ਲਈ ਸਰਬ-ਸੰਮਤੀ ਨਾਲ ਕਮੇਟੀ ਨੇ ਸੇਵਾ-ਸੰਭਾਲੀ ਜਿਸ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਹਨ। ਉਨ੍ਹਾਂ ਦੀ ਸਮੁੱਚੀ ਕਾਰਜਕਾਰੀ ਨੂੰ ਕਸ਼ਮੀਰ ਸਿੰਘ ਧਾਲੀਵਾਲ ਨੇ ਸੰਗਤਾਂ ਦੇ ਰੂਬਰੂ ਕਰਕੇ ਜਾਣ ਪਛਾਣ ਕਰਵਾਈ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਹੇਅਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਕਰਨ ਦਾ ਯਤਨ ਕਰਨਗੇ। ਉਨ੍ਹਾਂ ਨੇ ਸੇਵਾ ਨਿਭਾ ਚੁੱਕੇ ਉਨ੍ਹਾਂ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਗੁਰੂਘਰ ਵਿਖੇ ਨਿਸ਼ਕਾਮ ਸੇਵਾ ਨਿਭਾਈ। ਉਨ੍ਹਾਂ ਦੱਸਿਆ ਕਿ ਉਹ ਖ਼ਾਲਸਾ ਦੀਵਾਨ ਸੁਸਾਇਟੀ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸੇਵਾ ਨਿਭਾਉਣਗੇ। ਉਨ੍ਹਾਂ ਆਪਣੇ ਸਾਥੀਆਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਸੰਗਤਾਂ ਦੀਆਂ ਭਾਵਨਾਵਾਂ ਤੇ ਸਿੱਖੀ ਰਹੁ-ਰੀਤਾਂ ਦਾ ਖ਼ਿਆਲ ਰੱਖਣ ਤੇ ਨਿਸ਼ਕਾਮ ਸੇਵਾ ਨਿਭਾਉਣ। ਉਨ੍ਹਾਂ ਨੇ ਪਲੇਠੀ ਮੀਟਿੰਗ ਵਿਚ ਸਾਰੇ ਸੇਵਾਦਾਰਾਂ ਨੂੰ ਆਪਣੀਆਂ ਡਿਊਟੀਆਂ ਨਿਭਾਉਣ ਵਾਸਤੇ ਪ੍ਰੇਰਤ ਕੀਤਾ। ਸਬ-ਕਮੇਟੀਆਂ ਬਣਾ ਕੇ ਉਨ੍ਹਾਂ ਦੀਆਂ ਡਿਊਟੀਆਂ ਦੀ ਵੰਡ ਕੀਤੀ ਗਈ ਤਾਂ ਕਿ ਹਰੇਕ ਆਪਣੀ ਡਿਊਟੀ ਨੂੰ ਤਨ-ਦੇਹੀ ਨਾਲ ਨਿਭਾ ਸਕਣ। ਆਸ ਕਰਦੇ ਹਾਂ ਤਿੰਨ ਸਾਲ ਦੇ ਸਮੇਂ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਦੀਵਾਨ ਸੁਸਾਇਟੀ ਬੁਲੰਦੀਆਂ ਤੇ ਪਹੁੰਚੇਗੀ।

error: Content is protected !!