Oct 3, 2026

ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗਾਇਕ ਕੁਲਦੀਪ ਚੁੰਬਰ ਵਲੋਂ ਆਪਣਾ ਸਿੰਗਲ ਟ੍ਰੈਕ “ਪ੍ਰਕਾਸ਼ ਪੁਰਬ” ਦੇ ਟਾਈਟਲ ਹੇਠ ਰਿਲੀਜ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਨਿਤਿਨ ਪੌਲ ਨਿਊਜ਼ੀਲੈਂਡ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਹੱਕ ਰਿਕਾਰਡਸ ਅਤੇ ਐਸ ਐਮ ਆਰ ਫ਼ਿਲਮਜ਼ ਪ੍ਰੋਡਕਸ਼ਨ ਹੈਪੀ ਡੱਲੀ ਵਲੋਂ ਲਾਂਚ ਕੀਤਾ ਜਾ ਰਿਹਾ ਹੈ । ਇਸ ਟ੍ਰੈਕ ਨੂੰ ਗਾਇਕ ਕੁਲਦੀਪ ਚੁੰਬਰ ਨੇ ਕਲਮਬੱਧ ਖੁਦ ਹੀ ਕੀਤਾ ਹੈ। ਜਿਸ ਦਾ ਸੰਗੀਤ ਮਿਊਜਿਕ ਐਮ ਐਸ ਵਲੋਂ ਕੀਤਾ ਗਿਆ ਹੈ ।‌ ਇਸ ਟ੍ਰੈਕ ਦਾ ਵੀਡੀਓ ਫਿਲਮਾਂਕਣ ਰਿੰਕਾ ਨਸਰਾਲਾ ਦੀ ਸਮੁੱਚੀ ਟੀਮ ਡੀ ਓ ਪੀ ਰਾਜਨ ਬਟਾਲਵੀ, ਡਰੋਨ ਤੁਸ਼ਾਰ ਗੁਪਤਾ ਵਲੋਂ ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀਮਾਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਕੀਤਾ ਗਿਆ ਹੈ। ਇਸ ਟ੍ਰੈਕ ਦੇ ਵੀਡੀਓ ਐਡੀਟਰ ਏ ਡੀ ਐਡਇਜ਼ ਹਨ। ਇਸ ਟ੍ਰੈਕ “ਪ੍ਰਕਾਸ਼ ਪੁਰਬ” ਦਾ ਪੋਸਟਰ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ ਪਾ ਦਿੱਤਾ ਗਿਆ ਹੈ । ਹੈਪੀ ਡੱਲੀ ਦੀ ਜਾਣਕਾਰੀ ਮੁਤਾਬਿਕ ਉਹਨਾਂ ਦੱਸਿਆ ਕਿ ਟ੍ਰੈਕ ਨੂੰ ਜਲਦ ਹੀ ਸੰਗਤ ਦੇ ਅਰਪਿਤ ਕਰ ਦਿੱਤਾ ਜਾਵੇਗਾ। ਗੁਰਜੋਤ ਚੁੰਬਰ ਦੇ ਇਸ ਪ੍ਰੋਜੈਕਟ ਲਈ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਬਿੱਲ ਬਸਰਾ ਕਨੇਡਾ, ਜਸਵਿੰਦਰ ਇਟਲੀ, ਅਜੇ ਕੁਮਾਰ ਗਾਹਟ ਯੂਐਸਏ, ਕੌਲ ਬ੍ਰਦਰਜ਼ ਯੂਐਸਏ, ਰਾਮ ਜੀ ਵਿਰਦੀ ਨਿਊਯਾਰਕ, ਕੁਲਵੰਤ ਯੂ ਕੇ ਹਰਪ੍ਰੀਤ ਸੁੰਮਨ ਯੂਐਸਏ  ਦਾ ਧੰਨਵਾਦ ਕੀਤਾ ਗਿਆ ਹੈ।

error: Content is protected !!