Mar 7, 2026

ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਵਿੱਚ ਮਿਸਟਰ ਐਂਡ ਮਿਸਜ ਬੇਅਰਜ਼ (Mr & Mrs Bears) ਵੱਲੋਂ ਆਯੋਜਿਤ ਸ਼ਗਨਾ ਦੀ ਲੋਹੜੀ ਸਮਾਰੋਹ ਖੁਸ਼ੀਆਂ, ਸੱਭਿਆਚਾਰਕ ਰੰਗ ਅਤੇ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਬਣਿਆ। ਇਸ ਸਮਾਰੋਹ ਦੌਰਾਨ ਨਵੇਂ ਵਿਆਹੇ ਜੋੜਿਆਂ ਅਤੇ ਨੰਨੇ ਬੱਚਿਆਂ ਦੀ ਪਹਿਲੀ ਲੋਹੜੀ ਵਿਸ਼ੇਸ਼ ਆਕਰਸ਼ਣ ਰਹੀ, ਜਿਸ ਨੇ ਹਾਜ਼ਰ ਦਰਸ਼ਕਾਂ ਦੇ ਦਿਲਾਂ ਨੂੰ ਛੋਹ ਲਿਆ।

ਸਮਾਰੋਹ ਵਿੱਚ ਗਾਇਕ ਜਾਨ ਹੀਰ ਦੀ ਲਾਈਵ ਗਾਇਕੀ ਨੇ ਰੌਣਕਾਂ ਭਰ ਦਿੱਤੀਆਂ, ਜਦਕਿ ਸਟੇਜ ਹੋਸਟ ਸਨੇਹਾ ਵੱਲੋਂ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਸੰਚਾਲਿਤ ਕੀਤਾ ਗਿਆ।

ਇਸ ਮੌਕੇ ਐਮ ਪੀ ਜਸਰਾਜ ਹੱਲਣ, ਐਮ ਪੀ  ਅਮਨਪ੍ਰੀਤ ਸਿੰਘ  ਗਿੱਲ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ ਅਤੇ ਮੁੱਖ ਮੰਤਰੀ ਦੇ ਤਾਲਮੇਲ ਸਕੱਤਰ ਜਤਿੰਦਰ ਸਿੰਘ ਤਤਲਾ ਦੀ ਵਿਸ਼ੇਸ਼ ਹਾਜ਼ਰੀ ਰਹੀ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰਕ ਸਮਾਗਮਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਮੌਕੇ ਬੀਸਪੋਕ ਪ੍ਰਿੰਮਟਸ ਐਂਡ ਮੋਰ, ਵਿਜੇ ਜਿਊਲਰਜ਼, ਓਮਬਰੇ ਸਾਲੂਨ ਅਤੇ ਲਾਲਾ ਹੋਮਜ ਵਲੋਂ ਭੇਟ ਕੀਤੇ ਤੋਹਫਿਆ ਨਾਲ ਪ੍ਰੋਗਰਾਮ ਵਿਚ ਸ਼ਾਮਿਲ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।  ਗਿੱਧੇ ਅਤੇ ਭੰਗੜੇ ਦੀ ਰੌਣਕ ਨਾਲ ਸਮਾਰੋਹ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਿਆ ਨਜ਼ਰ ਆਇਆ।