May 14, 2026

ਵੈਨਕੂਵਰ, 14 ਜਨਵਰੀ (ਮਲਕੀਤ ਸਿੰਘ) – ਪਿਛਲੇ ਦਿਨੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ  ਸਰੀ ਸ਼ਹਿਰ ਦੇ ਇੱਕ ਘਰ ਨੂੰ ਲੱਗੀ ਅੱਗ  ਦੌਰਾਨ ਬਰਾਮਦ ਕੀਤੀ ਗਈ ਇੱਕ ਲਾਸ਼ ਮਗਰੋਂ ਇਸ ਕੇਸ ਨੂੰ ਨਵਾਂ  ਮੋੜ ਦਿੰਦਿਆ ਪੁਲਿਸ ਵੱਲੋਂ ਹੁਣ ਇਸ ਸਮੁੱਚੇ ਘਟਨਾਕਰਮ ਨੂ ਕਤਲ ਕੀਤੇ ਜਾਣ ਦੀ ਸਾਜਿਸ਼ ਦੀ ਘਟਨਾ  ਦੇ ਐਂਗਲ ਤੋਂ  ਜਾਂਚਿਆ ਜਾ ਰਿਹਾ ਹੈ।

ਪੁਲਿਸ ਅਨੁਸਾਰ ਇਸ ਸਮੁੱਚੇ ਘਟਨਾ ਕਰਮ ਚ ਮ੍ਰਿਤਕ ਪਾਏ ਗਏ ਵਿਅਕਤੀ ਦੀ ਸ਼ਨਾਖਤ 27 ਸਾਲਾਂ  ਨਸੀਮ ਅਹਿਮਦ ਵਜੋਂ ਹੋਈ ਹੈ।

ਤਫਤੀਸੀ ਅਧਿਕਾਰੀਆਂ ਅਨੁਸਾਰ   ਅੱਗ ਲੱਗਣ ਦੇ ਹਾਲਾਤਾਂ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਇਸ ਮੌਤ ਨੂੰ ਸ਼ੱਕੀ ਕਰਾਰ ਦਿੰਦਿਆਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਹਾਦਸੇ ਚ ਮਾਰੇ ਗਏ ਵਿਅਕਤੀ ਦੀ ਜਾਰੀ ਤਸਵੀਰ ਲੋਕਾਂ ਦੀ ਮਦਦ ਹਾਸਲ ਕਰਨ ਲਈ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਜਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ
ਕੈਪਸ਼ਨ- ਪੁਲਿਸ ਵੱਲੋਂ ਜਾਰੀ ਕੀਤੀ ਗਈ ਮ੍ਰਿਤਕ ਦੀ ਪੁਰਾਣੀ ਤਸਵੀਰ