Mar 7, 2026

??????????

ਸਰੀ- ਸਰੀ ਵਿਚ ਅੱਜ ਲੋਹੜੀ ਵਾਲੇ ਦਿਨ ਦੁਪਹਿਰ ਕਰੀਬ 12 ਵਜੇ 176 ਸਟਰੀਟ ਅਤੇ 35 ਐਵੇਨਿਊ ਤੇ ਇਕ ਪੰਜਾਬੀ ਕਾਰੋਬਾਰੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਭਾਵੇਂ ਕਿ ਪੁਲਿਸ ਨੇ ਇਸਦੀ ਪਛਾਣ ਜ਼ਾਹਰ ਨਹੀਂ ਕੀਤੀ ਪਰ ਸੂਤਰਾਂ ਮੁਤਾਬਿਕ ਮਾਰਿਆ ਜਾਣ ਵਾਲਾ ਕਾਰੋਬਾਰੀ ਸਟੂਡੀਓ-12 ਦਾ ਮਾਲਕ ਬਿੰਦਰ ਗਰਚਾ ਸੀ। ਹਮਲਾਵਰਾਂ ਨੇ ਉਸਨੂੰ  ਉਸਦੇ ਫਾਰਮ ਦੇ ਗੇਟ ਨੋੜੇ ਨਿਸ਼ਾਨਾ ਬਣਾਇਆ।
ਪੁਲਿਸ ਨੂੰ ਇੱਕ ਸੜੀ ਹੋਈ ਕਾਰ 189 ਸਟਰੀਟ ਅਤੇ 40 ਐਵੇਨਿਊ ਕੋਲੋਂ ਮਿਲੀ ਹੈ।
ਬਿੰਦਰ ਗਰਚਾ ਦਾ ਇਥੇ ਵੀਡੀਓਗ੍ਰਾਫੀ-ਫੋਟੋਗ੍ਰਾਫੀ, ਲਿਮੋਜਿਨ ਤੇ ਐਮਪ੍ਰੈਸ ਬੈਂਕੁਇਟ ਹਾਲ ਦਾ ਵਧੀਆ ਕਾਰੋਬਾਰ  ਸੀ। ਉਹ ਪੰਜਾਬ  ਦੇ ਪਿੰਡ ਮੱਲ੍ਹਾ ਬੇਦੀਆਂ (ਨਵਾਂ ਸ਼ਹਿਰ) ਨਾਲ ਸਬੰਧਿਤ ਸੀ। ਉਸਦੇ ਪਰਿਵਾਰ ਵਿਚ ਪਤਨੀ,  ਦੋ ਬੇਟੀਆਂ, ਇੱਕ ਬੇਟਾ ਤੇ ਮਾਤਾ ਪਿਤਾ ਸ਼ਾਮਿਲ ਹਨ। ਉਸਦੇ ਕਤਲ ਦਾ ਸਬੰਧ ਕਿਸੇ ਗੈਂਗਸਟਰ ਜਾਂ ਫਿਰੌਤੀ ਨਾਲ ਹੋਣ ਬਾਰੇ ਅਜੇ ਕੋਈ ਪਤਾ ਨਹੀ ਲੱਗਾ ਤੇ ਨਾਹੀ ਉਸਨੂੰ ਕਿਸੇ ਵੱਲੋਂ ਧਮਕੀ ਮਿਲਣ ਦੀ ਕੋਈ ਖਬਰ ਸੀ।

??????????