Mar 7, 2026

“ਦਰਸ਼ਕਾਂ ਲਈ ਵਿਸ਼ੇਸ਼  ਇਨਾਮ ”

ਵਿਨੀਪੈਗ-ਸੁਰਿੰਦਰ ਮਾਵੀ  -ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ ਸਾਨੂੰ ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ ਤੋਂ ਬਚਾਉਣ ਦਾ ਇੱਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬਚਿਆ ਦੇ ਮਨਾਂ ਵਿਚ ਖੇਡਾਂ ਪ੍ਰਤੀ ਸ਼ੋਕ ਪ੍ਰਫੁਲਿਤ ਕੀਤਾ ਜਾਏ।

ਵਿਨੀਪੈਗ ਦੀ ਧਰਤੀ ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾ ਸਭਿਆਚਾਰਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਅੱਠਵਾਂ  ਸ਼ਾਨਦਾਰ “ਟੋਬਾ ਗੋਲਡ ਕੱਪ 2026” ਫ਼ੀਲਡ ਹਾਕੀ ਟੂਰਨਾਮੈਂਟ ਅਪ੍ਰੈਲ 24 (ਸ਼ੁੱਕਰਵਾਰ) ,25 (ਸ਼ਨੀਵਾਰ) ‘ਤੇ ਅਪ੍ਰੈਲ 26 (ਐਤਵਾਰ)  ਨੂੰ 1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ ।ਬੀਤੇ ਦਿਨੀਂ ਇਸ ਬਾਰੇ ਕਲੱਬ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ ਜਿਸ ਵਿਚ ਕਲੱਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸਿੱਧੂ ਨੇ ਆਪਣੇ ਬਾਕੀ ਮੈਂਬਰਾਨ ਨਾਲ ਜਾਣਕਾਰੀ ਸਾਂਝੀ ਕੀਤੀ.

ਉਨ੍ਹਾਂ ਦੱਸਿਆ ਕੇ ਇਸ ਟੂਰਨਾਮੈਂਟ ਵਿਚ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਅੱਠ ਟੀਮਾਂ ਹਿੱਸਾ ਲੈਣ ਗਈਆਂ ।ਜਿਸ ਵਿਚ ਦੋ ਟੀਮਾਂ ਵਿਨੀਪੈਗ ਤੋ ਹੋਣਗੀਆਂ ਇਸ ਤੋਂ ਇਲਾਵਾ ਚਾਰ ਟੀਮਾਂ ਅੰਡਰ 14 ਸਾਲਾਂ ਦੇ ਬੱਚਿਆਂ ਦੀਆਂ ਵੀ ਹੋਣਗੀਆਂ ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ‘ਤੇ ਖੇਡਿਆ ਜਾਵੇਗਾ ।ਸ਼ੁੱਕਰਵਾਰ ਨੂੰ  ਟੂਰਨਾਮੈਂਟ ਦਾ ਆਗਾਜ਼ ਹੋਵੇਗਾ । ਜ਼ਿਆਦਾ ਤਰ ਲੀਗ ਮੈਚ ਸਨਿੱਚਰਵਾਰ ਨੂੰ ਖੇਡੇ ਜਾਣਗੇ ਇਹ ਸਵੇਰੇ ਅੱਠ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਜਾਰੀ ਰਹਿਣਗੇ ।ਟੋਬਾ ਵਾਰੀਅਰਜ਼ ਵੱਲੋਂ ਪਹਿਲੇ ਸਥਾਨ ‘ਤੇ ਦੂਸਰੇ ਸਥਾਨ  ਰਹਿਣ ਵਾਲੀ ਟੀਮ ਨੂੰ ਨਕਦ ਇਨਾਮਾਂ ਤੋਂ ਇਲਾਵਾ  ਮੈਡਲ ਤੇ ਟਰਾਫ਼ੀਆਂ  ਵੀ ਦਿੱਤੀਆਂ ਜਾਣਗੀਆਂ।ਇਸ ਟੂਰਨਾਮੈਂਟ ਦੌਰਾਨ ਨਾਸ਼ਤੇ ‘ਤੇ ਦੁਪਹਿਰ ਦੇ ਖਾਣੇ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਟੂਰਨਾਮੈਂਟ ਦੇਖਣ ਲਈ ਕੋਈ ਐਂਟਰੀ ਫ਼ੀਸ ਨਹੀਂ ਹੈ ।ਇਸ ਤੋਂ ਇਲਾਵਾ ਗਰਾਊਂਡ ਵਿਚ ਮੌਜੂਦ ਦਰਸ਼ਕਾਂ ਲਈ ਵਿਸ਼ੇਸ਼ ਇਨਾਮ  ਕੱਢੇ ਜਾਣਗੇ ।

ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ  ਟਰੇਨਿੰਗ ਵੀ ਚੱਲ ਰਹੀ ਹੈ  । ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ  ਸ਼ਨੀਵਾਰ ਸ਼ਾਮ 05 ਤੋਂ 07 ਵਜੇ ‘ਤੇ ਹਰ ਐਤਵਾਰ  ਸ਼ਾਮ 4 ਤੋਂ 5 ਵਜੇ  ਸੀਨੀਅਰ ਟੀਮ ਦੀ ਪ੍ਰੈਕਟਿਸ 1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਚ ਚੱਲ ਰਹੀ ਹੈ । ਇਸ ਟੂਰਨਾਮੈਂਟ ਵਿਚ ਇਸ਼ਤਿਹਾਰ ਦੇਣ ਲਈ , ਬੱਚਿਆ ਨੂੰ ਰਜਿਸਟਰ ਕਰਵਾਉਣ ਲਈ ਜਾਂ  ਫਿਰ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ  ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ ।ਸੁਰਿੰਦਰ ਮਾਵੀ 204-510-6284, ਸੁਖਮਿੰਦਰ ਸਿੰਘ  204-914-1000, ਪਰਮਜੀਤ ਲੋਪੋ 204-930-2166, ਸ਼ਮਸ਼ੇਰ ਸਿੱਧੂ 204-294-6761, ਅਮਰਦੀਪ ਸਿੰਘ 204-688-1521 ‘ਤੇ  ਸੁਰਿੰਦਰ ਸਿੱਧੂ 431-998-0656 । ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ । ਉਨ੍ਹਾਂ ਨੇ ਮਾਪਿਆ ਨੂੰ ਖ਼ਾਸ ਤੌਰ ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਤ ਕਰਨ ‘ਤੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ‘ਤੇ ਟੋਬਾ ਵਾਰਅਰਜ਼ ਫ਼ੀਲਡ ਹਾਕੀ ਅਕੈਡਮੀ ਦਾ ਸਾਥ ਦੇਣ ।