Apr 23, 2026

Oplus_16908288

ਮਨਜਿੰਦਰ ਸਿੰਘ ਪੰਨੂੰ -778-242-8000—
ਸਿੱਖ ਕੌਮ ਮਹਾਨ ਗੁਰੂਆਂ ਸੂਰਬੀਰ ਯੋਧਿਆ ਦੀ ਕੌਮ ਹੈ ਇੱਕ ਸੰਘਰਸ਼ ਮਈ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਇਸ ਕੌਮ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਅਨੇਕਾਂ ਸੂਰਬੀਰ ਯੋਧੇ ਅਜਿਹੇ ਹੋਏ ਹਨ ਜਿਨਾਂ ਨੇ ਗੁਰੂ ਦੀਆਂ ਸਿੱਖਿਆਵਾਂ ਦੇ ਉੱਪਰ ਚਲਦਿਆਂ ਹੋਇਆਂ ਗੁਰਬਾਣੀ ਤੇ ਬਾਣੇ ਉਤੇ ਪਹਿਰਾ ਦਿੰਦਿਆਂ ਹੋਇਆਂ ਸਿੱਖੀ ਦੀ ਆਨ ਬਾਨ ਤੇ ਸ਼ਾਨ ਦੇ ਲਈ ਆਪਾਂ ਤੱਕ ਵਾਰਿਆ ਅਨੇਕਾਂ ਸੂਰਵੀਰ ਯੋਧਿਆਂ ਵਿੱਚੋਂ ਪ੍ਰਮੁੱਖ ਨਾਮ ਹੈ ਬਾਬਾ ਦੀਪ ਸਿੰਘ ਜੀ ਜਿਨਾਂ ਦਾ ਜਨਮ 26 ਜਨਵਰੀ 1682 ਨੂੰ ਤੇ ਸ਼ਹੀਦੀ 13 ਨਵੰਬਰ 1757 ਦੇ ਸਮੇਂ ਵਿੱਚ ਇਤਿਹਾਸਿਕ ਤੌਰ ਉੱਤੇ ਦਰਜ ਹੈ। ਕੋਈ ਵੀ ਇਨਸਾਨ ਇਸ ਦੁਨੀਆ ਉੱਤੇ ਪੈਦਾ ਹੋਇਆ ਹੈ ਉਸ ਦਾ ਸਬੰਧ ਉਸਦੇ ਆਪਣੇ ਪਿੰਡ ਨਗਰ ਸ਼ਹਿਰ ਨਾਲ ਹੁੰਦਾ ਹੈ ਤੇ ਇਸ ਤਰ੍ਹਾਂ ਹੀ ਮਹਾਨ ਸੂਰਬੀਰ ਯੋਧਿਆਂ ਦੇ ਪਿੰਡ ਉਹਨਾਂ ਦੇ ਨਾਮ ਨਾਲ ਮਸ਼ਹੂਰ ਹੁੰਦੇ ਹਨ। ਬਾਬਾ ਦੀਪ ਸਿੰਘ ਜੀ ਦਾ ਨਗਰ ਪਹੁਵਿੰਡ ਜੋ ਇਸ ਵੇਲੇ ਜਿਲਾ ਤਰਨ ਤਾਰਨ ਦੇ ਸਰਹੱਦੀ ਇਲਾਕੇ ਵਿੱਚ ਆਉਂਦਾ ਹੈ ਤੇ ਜੇਕਰ ਹੁਣ ਤੱਕ ਇਤਿਹਾਸਕਾਰਾਂ ਨੇ ਬਾਬਾ ਜੀ ਦਾ ਜਨਮ ਸਥਾਨ ਵੀ ਪਹੁਵਿੰਡ ਹੀ ਦੱਸਿਆ ਗਿਆ ਹੈ ਪਰ ਕੁਝ ਇਤਿਹਾਸਕ ਤਵਾਰੀਖਾਂ ਅਜਿਹੀਆਂ ਹਨ ਜਿਨਾਂ ਦੇ ਵਿੱਚ ਬਾਬਾ ਜੀ ਦਾ ਜਨਮ ਸਥਾਨ ਉਹਨਾਂ ਦੇ ਨਾਨਕੇ ਨਗਰ ਜਿਲਾ ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਪੈਂਦੇ ਪਿੰਡ ਗੁਰਮ ਵਿੱਚ  ਜਨਮ ਹੋਣ ਦੀ ਗਵਾਹੀ ਭਰਦਾ ਹੈ।  ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਹੀਦੀ ਦਿਹਾੜਾ ਅਨੇਕਾਂ ਥਾਵਾਂ ਉਪਰ ਮਨਾਇਆ ਜਾਂਦਾ ਹੈ ਖਾਸ਼ ਕਰ ਪਿੰਡ ਪਹੁਵਿੰਡ ਵਿੱਚ ਤੇ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਦੇ ਨਾਨਕੇ ਨਗਰ ਗੁਰਮ (ਲੁਧਿਆਣਾ) ਵਿੱਚ ਵੀ ਹਰ ਸਾਲ 25 26 27 ਜਨਵਰੀ ਨੂੰ ਵਿਸ਼ੇਸ਼ ਸਲਾਨਾ ਧਾਰਮਿਕ ਵੱਡੇ ਸਮਾਗਮ ਕਰਵਾਏ ਜਾਂਦੇ ਹਨ ਜਿਸ ਵਿੱਚ ਇਲਾਕੇ ਦੀ ਹੀ ਨਹੀਂ ਦੂਰ ਦੁਰਾਡਿਓਂ ਸੰਗਤ ਪੁੱਜ ਕੇ ਬਾਬਾ ਦੀਪ ਸਿੰਘ ਜੀ ਹੋਰਾਂ ਨੂੰ ਪ੍ਰਣਾਮ ਕਰਦੀ ਹੈ। ਜਿਲਾ ਲੁਧਿਆਣਾ ਦੇ ਡੇਹਲੋ ਨਜ਼ਦੀਕ ਪੈਂਦੇ ਪਿੰਡ ਗੁਰਮ ਬਾਰੇ ਤਵਾਰੀਖ ਗੁਰੂ ਖਾਲਸਾ ਪੰਥ ਮਹਾਨ ਕੋਸ਼ ਤੋਂ ਇਲਾਵਾ ਹੋਰ ਕਈ ਪੁਰਾਤਨ ਲਿਖਤਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਬੰਧ ਗੁਰਮ ਪਿੰਡ ਨਾਲ ਦਰਸਾਇਆ ਗਿਆ ਹੈ। ਧਾਰਾ ਨਰੇਸ਼ ਮਹਾਰਾਜ ਜਗਦੇਵ ਜੀ ਪਰਮਾਰ ਨੇ ਗੁਰਮ ਪਿੰਡ ਆਬਾਦ ਕੀਤਾ ਇਹ ਨਗਰ 150 ਸਾਲ ਸੱਭਿਆਤਾ ਵਪਾਰ ਅਤੇ ਵਿਦਿਆ ਦਾ ਕੇਂਦਰ ਰਿਹਾ ਕਈ ਕਬੀਲਿਆਂ ਦੀ ਰਾਜਧਾਨੀ ਰਿਹਾ। ਪਰਮਾਰ ਬੰਸੀ ਗੁਰਮਾਂ ਨੇ ਸਿੰਧ ਖਲੀਫਿਆਂ ਤੇ ਰਾਜਪੂਤਾਨੇ ਵਿੱਚੋਂ ਅਰਬਾਂ ਉੱਤੇ ਜਿੱਤ ਪ੍ਰਾਪਤ ਕੀਤੀ ਤੈਮੂਰ ਲੰਗ ਨੇ ਗੁਰਮ ਪਿੰਡ ਨੂੰ ਅੱਗ ਲਾ ਕੇ ਬਰਬਾਦ ਕੀਤਾ ਪਰ ਗੁਰਮਾਂ ਨੇ ਤੈਮੂਰ ਦਾ ਸਭ ਕੁਝ ਲੁੱਟ ਲਿਆ ਸੀ ਇਹਨਾਂ ਗੁਰਮਾਂ ਵਿੱਚ ਇੱਕ ਗੁਰਸਿੱਖ ਚੂਹੜ ਸਿੰਘ ਹੋਇਆ ਜਿਹੜੇ ਘਵੱਦੀ ਵਾਲਿਆਂ ਦੀ ਲੜਕੀ ਦਾ ਸਤਿਤੱਵ ਬਚਾਉਂਦਿਆਂ ਵੀਰਤਾ ਨਾਲ ਸ਼ਹੀਦ ਹੋਏ ਆਪ ਦਾ ਪੁੱਤਰ ਭਾਈ ਸੁਘੜ ਸਿੰਘ ਉਰਫ ਭਗਤੂ ਜੀ ਸਨ ਇਹ ਪਹੁਵਿੰਡ ਮਾਝੇ ਵਿੱਚ ਵਿਆਹੇ ਗਏ ਆਪ ਗੀਦੜੀ ਵਾਲੇ ਲੋਧੀਆਂ ਨਾਲ ਲੜਦੇ ਸ਼ਹੀਦ ਹੋਏ ਆਪ ਦੇ ਘਰ ਮਾਤਾ ਜਿਉਣ ਕੌਰ ਜੀ ਦੀ ਕੁੱਖੋਂ ਸੰਨ 1682 ਈਸਵੀ 14 ਮਾਘ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਪਿਤਾ ਦੀ ਸ਼ਹੀਦੀ ਸਮੇਂ ਆਪ ਪੰਜ ਛੇ ਸਾਲ ਦੇ ਸਨ ਇੱਥੇ ਆਪ ਦਾ ਕੋਈ ਵੀ ਤਾਇਆ ਚਾਚਾ ਜਾਂ ਨਜ਼ਦੀਕੀ ਨਾ ਹੋਣ ਕਰਕੇ ਮਾਤਾ ਜੀ ਆਪ ਨੂੰ ਆਪਣੇ ਪੇਕੇ ਪਿੰਡ ਪਹੂਵਿੰਡ ਲੈ ਗਏ ਇੱਥੇ ਆਪ ਨੇ ਵਿਦਿਆ ਸ਼ਾਸਤਰ ਵਿਦਿਆ ਵਿੱਚ ਨਿਪੁੰਨਤਾ ਹਾਸਿਲ ਕੀਤੀ ਜਦੋਂ 20 ਸਾਲ ਦੇ ਹੋਏ ਤਾਂ ਗੁਰਮਾਂ ਦੀ ਪੰਚਾਇਤ ਆਪ ਜੀ ਨੂੰ ਮਾਤਾ ਜੀ ਨਾਲ ਪਿੰਡ ਲੈ ਆਏ ਇੱਥੇ ਆਪ ਤਿੰਨ ਚਾਰ ਸਾਲ ਰਹੇ ਜਨਵਰੀ 1705 ਈਸਵੀ ਨੂੰ 150 ਤਿਆਰ ਬਰ ਤਿਆਰ ਸਿੰਘਾਂ ਦਾ ਜੱਥਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਲਵੇ ਵਿੱਚ ਮਿਲੇ ਤੇ ਉਹਨਾਂ ਦੇ ਕਰ ਕਮਲਾਂ ਤੋਂ ਅੰਮ੍ਰਿਤ ਛਕਿਆ ਅਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚਾਰ ਉਤਾਰੇ ਕੀਤੇ ਜਿਨਾਂ ਨੂੰ ਚੌਹਾਂ ਤਖਤਾਂ ਉੱਤੇ ਭੇਜਿਆ ਅਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਇੱਕ ਖੂਹ ਨਿਵਾਇਆ ਤੇ ਇੱਕ ਭੋਰਾ ਸਾਹਿਬ ਬਣਵਾਇਆ।
   ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਬਹੁਤ ਹੀ ਸਤਿਕਾਰੇ ਜਾਣ ਵਾਲੇ ਬਾਬਾ ਦੀਪ ਸਿੰਘ ਹਨ। ਉਹਨਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਹਨਾਂ ਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਵਿਦਵਾਨ ਆਗੂ ਤੇ ਜੰਗੀ ਜਰਨੈਲ ਸਨ। ਬਾਬਾ ਦੀਪ ਸਿੰਘ ਮਿਸ਼ਨ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਤ ਖਾਲਸਾ ਫੌਜ ਦਾ ਇੱਕ ਕਰਮ ਸੀ। ਦਮਦਮੀ ਟਕਸਾਲ ਵੀ ਇਹੀ ਕਹਿੰਦੀ ਹੈ ਕਿ ਉਹ ਉਨਾਂ ਦੇ ਕਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਹਨਾਂ ਨੂੰ 18ਵੀਂ ਸਦੀ ਦੇ ਆਪਣੇ ਮਹੱਤਵਪੂਰਨ ਸ਼ਹੀਦਾਂ ਵਿੱਚੋਂ ਵਜੋਂ ਯਾਦ ਕੀਤਾ ਜਾਂਦਾ ਹੈ 20 22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਿਕ ਬਣ ਗਏ ਸਨ। ਇੱਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ ਦੂਜੇ ਪਾਸੇ ਆਪ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ ਏ ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਸਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਵੱਖ-ਵੱਖ ਸਥਾਨਾਂ ਰਾਹੀਂ ਹੁੰਦੇ ਹੋਏ ਪਾਵਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਲਾ ਬਠਿੰਡਾ ਵਿਖੇ ਪਹੁੰਚੇ। ਇਸ ਪਾਵਨ ਸਥਾਨ ਉੱਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਆਪ ਜੀ ਇੱਕ ਮਹਾਨ ਕੀਰਤਨੀ ਤੇ ਵਧੀਆ ਲਿਖਾਰੀ ਵੀਰ ਸਨ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਗੁਰੂ ਜੀ ਦੇ ਹੁਕਮ ਅਨੁਸਾਰ ਲਿਖਾਰੀ ਵਜੋਂ ਸੇਵਾਵਾਂ ਨਿਭਾਉਂਦੇ ਸਨ। ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਨੂੰ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ ਸੰਭਾਲ ਗੁਰਬਾਣੀ ਪੜ੍ਹਨ ਪੜਾਉਣ ਤੇ ਲਿਖਵਾਉਣ ਦੀ ਸੇਵਾ ਲਈ ਸੇਵਾਦਾਰ ਨਿਯੁਕਤ ਕਰਕੇ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ ਬਾਬਾ ਜੀ ਖੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਉਤਾਰਾ ਆਪਣੇ ਹੱਥੀ ਕੀਤਾ ਇਹ ਵੀ ਦਰਜ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵੱਡੇ ਸਿੱਖ ਵਿਦਵਾਨ ਸਨ।
  ਮੁਗਲ ਕਾਲ ਦੇ ਸਮੇਂ ਵਿੱਚ ਸਿੱਖਾਂ ਦੇ ਨਾਲ ਬਹੁਤ ਜ਼ੁਲਮ ਹੋਏ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਮੁਗਲਾਂ ਦੇ ਨਾਲ ਟਾਕਰਾ ਹੋਇਆ। ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖਤ ਵਿਰੁੱਧ ਸੀ ਉੱਥੇ ਸਿੱਖਾਂ ਨੂੰ ਖਤਮ ਕਰਨ ਉੱਤੇ ਤੁਲਿਆ ਹੋਇਆ ਸੀ ਆਪਣੇ 1757 ਈਸਵੀ ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇਰ ਲਈ ਲਾਹੌਰ ਰੁਕਦਾ ਹੈ ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਇਆ ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਹ ਜੋ ਮੁਗਲ ਕਾਲ ਇੰਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੀ ਤਾਂ ਆਪ ਦੇ ਦਿਲ ਉੱਤੇ ਅਸਹਿ ਸੱਟ ਵੱਜੀ ਆਪ ਜੀ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ ਪਾਸ ਦੇ ਨਗਰਾਂ ਤੇ ਟਿਕਾਣਿਆਂ ਉੱਤੇ ਇਤਲਾਹ ਦਿੱਤੀ ਵੱਖ-ਵੱਖ ਇਲਾਕਿਆਂ ਤੋਂ ਅਣਗਿਣਤ ਸਿੰਘ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ ਬਿਆਸ ਦਰਿਆ ਪਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਅੰਦਰ ਦਾਖਲ ਹੋਇਆ ਤਰਨ ਤਰਨ ਸਾਹਿਬ ਦੇ ਪਾਵਨ ਸਥਾਨ ਉੱਤੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ ਉਹ ਇਸ ਲਕੀਰ ਨੂੰ ਪਾਰ ਕਰੇ ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਵਾਪਸ ਚਲਿਆ ਜਾਵੇ ਸਾਰੇ ਸਿੰਘ ਜੈਕਾਰੇ ਲਗਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਨੂੰ ਵਧਣ ਲੱਗੇ ਤੇ ਇਸੇ ਤਰ੍ਹਾਂ ਹੀ ਚੱਬਾ ਨਜ਼ਦੀਕ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਲਕੀਰਸਰ ਸਾਹਿਬ ਤੇ ਹੋਰ ਧਾਰਮਿਕ ਸਥਾਨ ਅੱਜ ਵੀ ਸੁਸ਼ੋਭਿਤ ਹਨ।
    ਬਾਬਾ ਦੀਪ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਜੰਗਾਂ ਯੁਧਾਂ ਵਿਚ ਹਿੱਸਾ ਲਿਆ। ਸਢੌਰਾ ਦੀ ਲੜਾਈ 1710, ਚੱਪੜ ਚਿੜੀ ਦੀ ਲੜਾਈ 1710, ਸਰਹੰਦ ਦੀ ਘੇਰਾਬੰਦੀ 1710, ਅੰਮ੍ਰਿਤਸਰ ਦੀ ਲੜਾਈ 1757 ਦੇ ਵਿੱਚ ਗੁਰੂ ਘਰ ਦੀ ਤੇ ਸਿੱਖੀ ਦੀ ਆਨ ਸ਼ਾਨ ਲਈ ਲੜੀਆਂ। ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਮੁਗਲ ਕਾਲ ਵੇਲੇ ਅਨੇਕਾਂ ਜ਼ੁਲਮ ਕਰਕੇ ਬੇਅਦਬੀ ਸ਼ੁਰੂ ਹੋਈਆਂ ਤਾਂ ਸੰਨ 1757 ਈਸਵੀ ਨੂੰ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਅਨੇਕਾਂ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਜਿਨਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜੇ ਉੱਤੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ ਉਸ ਥੜੇ ਦੇ ਉੱਤੇ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ। ਬਾਬਾ ਦੀਪ ਸਿੰਘ ਜੀ ਸ਼ਹੀਦ ਹੈਡ ਜੱਥੇਦਾਰ, ਬਾਬਾ ਬਲਵੰਤ ਸਿੰਘ ਜੀ, ਸ਼ਹੀਦ ਜਥੇਦਾਰ ਬਾਬਾ ਹੀਰਾ ਸਿੰਘ ਜੀ, ਸ਼ਹੀਦ ਜਥੇਦਾਰ ਬਾਬਾ ਗੰਡਾ ਸਿੰਘ ਜੀ, ਸ਼ਹੀਦ ਜਥੇਦਾਰ ਬਾਬਾ ਲਹਿਣਾ ਸਿੰਘ ਜੀ, ਸ਼ਹੀਦ ਜਥੇਦਾਰ ਬਾਬਾ ਰਣ ਸਿੰਘ ਜੀ ਸ਼ਹੀਦ, ਜਥੇਦਾਰ ਬਾਬਾ ਗੋਪਾਲ ਸਿੰਘ ਜੀ ਸ਼ਹੀਦ, ਜਥੇਦਾਰ ਬਾਬਾ ਭਾਗ ਸਿੰਘ ਜੀ ਸ਼ਹੀਦ, ਜਥੇਦਾਰ ਬਾਬਾ ਗੱਜਣ ਸਿੰਘ ਸੱਜਣ ਸਿੰਘ ਜੀ ਸ਼ਹੀਦ, ਜਥੇਦਾਰ ਬਾਬਾ ਬਹਾਦਰ ਸਿੰਘ ਜੀ ਸ਼ਹੀਦ, ਜਥੇਦਾਰ ਇਹ ਉਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਨਾਲ ਲੜ ਰਹੇ ਪ੍ਰਮੁੱਖ ਸਿੱਖ ਯੂਰਬੀਰ ਯੋਧਿਆਂ ਵਿੱਚੋਂ ਸਨ।