Apr 23, 2026

ਵੈਨਕੂਵਰ, 19 ਜਨਵਰੀ (ਮਲਕੀਤ ਸਿੰਘ) — ਕੈਨੇਡਾ ਦੀ ਮਹਿਲਾ ਰਾਸ਼ਟਰੀ ਫੁਟਬਾਲ ਟੀਮ ਅਪ੍ਰੈਲ ਮਹੀਨੇ ਬ੍ਰਾਜ਼ੀਲ ਵਿੱਚ ਤਿੰਨ ਅੰਤਰਰਾਸ਼ਟਰੀ ਮੁਕਾਬਲੇ ਖੇਡੇਗੀ। ਇਸ ਦੌਰੇ ਦੌਰਾਨ ਕੈਨੇਡਾ ਦੀ ਟੀਮ ਦਾ ਸਾਹਮਣਾ ਬ੍ਰਾਜ਼ੀਲ, ਦੱਖਣੀ ਕੋਰੀਆ ਅਤੇ ਜ਼ਾਂਬੀਆ ਦੀਆਂ ਮਹਿਲਾ ਰਾਸ਼ਟਰੀ ਟੀਮਾਂ ਨਾਲ ਹੋਵੇਗਾ।

ਇਹ ਮੁਕਾਬਲੇ ਵਿਸ਼ਵ ਪੱਧਰੀ ਫੁਟਬਾਲ ਲੜੀ ਦੇ ਅਧੀਨ ਕਰਵਾਏ ਜਾ ਰਹੇ ਹਨ, ਜਿਸ ਵਿੱਚ ਇਸ ਵਾਰ ਮਹਿਲਾ ਅਤੇ ਪੁਰਸ਼ ਦੋਹਾਂ ਵਰਗਾਂ ਦੀਆਂ ਕੁੱਲ 48  ਟੀਮਾਂ ਹਿੱਸਾ ਲੈਣਗੀਆਂ
ਇਸ ਤੋਂ ਪਹਿਲਾਂ ਕਰਵਾਏ ਗਏ ਪ੍ਰਯੋਗਕਾਲੀ ਦੌਰ ਵਿੱਚ 24 ਟੀਮਾਂ ਨੇ ਭਾਗ ਲਿਆ ਸੀ, ਜਿਸ ਤੋਂ ਬਾਅਦ ਹੁਣ ਇਸਨੂੰ ਹੋਰ ਵਿਸਤਾਰ ਦਿੱਤਾ ਗਿਆ ਹੈ।

ਖੇਡ ਮਾਹਰਾ ਅਨੁਸਾਰ  ਇਹ ਦੌਰਾ ਕੈਨੇਡਾ ਦੀ ਮਹਿਲਾ ਟੀਮ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਮਜ਼ਬੂਤ ਅੰਤਰਰਾਸ਼ਟਰੀ ਟੀਮਾਂ ਖ਼ਿਲਾਫ਼ ਖੇਡਣ ਨਾਲ ਖਿਡਾਰੀਆਂ ਨੂੰ ਆਪਣੀ ਤਿਆਰੀ, ਰਣਨੀਤੀ  ਨੂੰ ਪਰਖਣ ਦਾ ਮੌਕਾ ਮਿਲੇਗਾ।

ਬ੍ਰਾਜ਼ੀਲ ਵਿੱਚ ਹੋਣ ਵਾਲੇ ਇਹ ਤਿੰਨੋ ਮੁਕਾਬਲੇ ਆਉਣ ਵਾਲੀਆਂ ਵੱਡੀਆਂ ਅੰਤਰਰਾਸ਼ਟਰੀ ਪ੍ਰਤਿਯੋਗਤਾਵਾਂ ਲਈ ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਦੀ ਤਿਆਰੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਮੰਨੇ ਜਾ ਰਹੇ ਹਨ।
ਕੈਪਸ਼ਨ
ਟੀਮ ਦੀਆਂ ਮਹਿਲਾ ਖਿਡਾਰਨਾਂ ਦੀ ਇੱਕ ਸਾਂਝੀ ਤਸਵੀਰ