Oct 3, 2026

ਸਰੀ /ਵੈਨਕੂਵਰ (ਕੁਲਦੀਪ ਚੁੰਬਰ)-
ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ” ਬੱਲਾਂ ਵਿੱਚ ਵਾਸਾ ਹੈ ” ਦਾ ਅੱਜ ਰਸਮੀ ਤੌਰ ਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ੍ਰੀਮਾਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਗਾਇਕ ਦਲਵਿੰਦਰ ਦਿਆਲਪੁਰੀ ਦੇ ਧਾਰਮਿਕ ਟਰੈਕ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਖੂਬਸੂਰਤ ਟਰੈਕ ਨੂੰ ਰਿਲੀਜ਼ ਹੋਣ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੂੰ ਸਮੂਹ ਮਹਾਂਪੁਰਸ਼ਾਂ ਤੇ ਸੰਗਤਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਗਾਇਕ ਦਲਵਿੰਦਰ ਦਿਆਲਪੁਰੀ ਨੇ ਇਸ ਟ੍ਰੈਕ ਨੂੰ ਆਪਣੀ ਰਵਾਇਤੀ ਆਵਾਜ਼ ਦੇ ਕੇ ਬਾਖੂਬੀ ਨਿਭਾਇਆ ਹੈ । ਸੰਗੀਤ ਰਾਜ ਕੁਮਾਰ ਕਿਕ ਇਨ ਬੀਟਸ ਦਾ ਹੈ । ਵੀਡੀਓ ਹਰਮੇਸ਼ ਸਾਹਿਲ ਨੇ ਲਾਜਵਾਬ ਤਿਆਰ ਕੀਤੀ ਹੈ । ਜੱਸ ਇੰਦਰ ਦੀ ਪੇਸ਼ਕਸ਼ ਵਿੱਚ ਇਸ ਟਰੈਕ ਦੇ ਪ੍ਰੋਡਿਊਸਰ ਰਾਜਿੰਦਰ ਸਿੰਘ ਹਨ ਅਤੇ ਇਸ ਟਰੈਕ ਨੂੰ ਰਿਲੀਜ਼ ਕਰਨ ਵਾਲੀ ਕੰਪਨੀ ਜੱਸ ਆਡੀਓ ਹੈ । ਸੰਤ ਨਿਰੰਜਨ ਦਾਸ (ਡੇਰਾ ਸੱਚਖੰਡ ਬੱਲਾਂ ਜ਼ਿਲ੍ਹਾ ਜਲੰਧਰ) ਜੀ ਦੀ ਰਹਿਨੁਮਾਈ ਹੇਠ ਬਣੇ ਇਸ ਗੀਤ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੀ ਸਮੁੱਚੀ ਟੀਮ ਦੀ ਇਹੋ ਗੁਜ਼ਾਰਿਸ਼ ਹੈ । ਜੈ ਗੁਰੂਦੇਵ ਧੰਨ ਗੁਰੂਦੇਵ ।

error: Content is protected !!