ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਗੋਲਡ ਰਿਕਾਰਡ ਮਿਊਜ਼ਿਕ ਕੰਪਨੀ ਵਲੋਂ ਸਿੰਗਰ ਰਾਜ਼ ਗੁਲਜ਼ਾਰ ਦਾ ਧਾਰਮਿਕ ਟ੍ਰੈਕ “ਮਹਿਮਾ ਗੁਰੂ ਰਵਿਦਾਸ ਜੀ” ਰਿਲੀਜ਼ ਕੀਤਾ ਗਿਆ। ਇਸ ਟ੍ਰੈਕ ਨੂੰ ਜਸਬੀਰ ਦੋਲੀਕੇ ਵਲੋਂ ਲਿਖਿਆ ਗਿਆ ਹੈ । ਇਸ ਦਾ ਮਿਊਜ਼ਿਕ ਅਮਨ ਸਟ੍ਰਿੰਗ ਵਲੋਂ ਤਿਆਰ ਕੀਤਾ ਗਿਆ ਹੈ । ਇਸ ਦੀ ਵੀਡੀਉ ਡੇਰਾ ਸੱਚਖੰਡ ਬੱਲਾਂ ਵਿਖੇ ਵੱਖ ਵੱਖ ਲੋਕੇਸਨਾਂ ਤੇ ਵੀਡੀਉ ਡਾਇਰੈਕਟਰ ਵਲੋਂ ਸ਼ੂਟ ਕੀਤਾ ਗਿਆ ਹੈ । ਇਸ ਟ੍ਰੈਕ ਨੂੰ ਗੁਰਮਿੰਦਰ ਗੋਲਡੀ ਵਲੋਂ ਰਿਕਾਡਿੰਗ ਕੀਤਾ ਗਿਆ। ਇਸ ਟ੍ਰੈਕ ਨੂੰ ਗੋਲਡ ਰਿਕਾਰਡ ਮਿਊਜ਼ਿਕ ਕੰਪਨੀ ਨਿਊਜ਼ੀਲੈਂਡ ਵਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ । ਇਸ ਟ੍ਰੈਕ ਨੂ ਵੱਖ ਵੱਖ ਚੈਨਲਾਂ ਤੇ ਚਲਾਇਆ ਜਾ ਰਿਹਾ ਹੈ। ਇਸ ਟ੍ਰੈਕ ਨੂੰ ਯੂਟਿਊਬ ਅਤੇ ਸੋਸ਼ਲ ਮੀਡੀਆ ਦੀਆਂ ਵੱਖ ਸਾਈਟਾਂ ਤੇ ਅੱਪਲੋਡ ਕੀਤਾ ਗਿਆ ਹੈ । ਅਸੀਂ ਸਮੁੱਚੀ ਟੀਮ ਲਈ ਦਿਲੋਂ ਕਾਮਨਾਵਾਂ ਕਰਦੇ ਹਾਂ ਕਿ ਕੰਪਨੀ ਅਤੇ ਪੂਰੀ ਟੀਮ ਦਿਨ ਦੁੱਗਣੀ ਤਰੱਕੀ ਕਰੇ । ਸਰੋਤਿਆਂ ਦੀ ਪਹਿਲੀ ਪਸੰਦ ਬਣੇ । ਆਸ ਕਰਦੇ ਹਾਂ ਕਿ ਰਾਜ ਗੁਲਜ਼ਾਰ ਦੇ ਪਹਿਲੇ ਗੀਤਾਂ ਵਾਂਗ ਇਸ ਨਵੇਂ ਆਏ ਧਾਰਮਿਕ ਟਰੈਕ ਨੂੰ ਵੀ ਪਿਆਰ ਬਖਸ਼ੋ ਜੀ ।
