Jul 13, 2026

ਵੈਨਕੂਵਰ, 26 ਜਨਵਰੀ (ਮਲਕੀਤ ਸਿੰਘ) – ਕੈਨੇਡਾ ਦੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਕ੍ਰਿਸਟੀ ਡੰਕਨ ਦਾ 59 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਉਹ ਪਿਛਲੇ ਕਈ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ।

ਕਿਰਸਟੀ ਡੰਕਨ ਨੇ ਕੈਨੇਡਾ ਦੀ ਸੰਸਦ ਵਿੱਚ ਲੰਮੇ ਸਮੇਂ ਤੱਕ ਸਰਗਰਮ ਭੂਮਿਕਾ ਨਿਭਾਈ। ਉਹ ਵਿਗਿਆਨ ਅਤੇ ਖੇਡਾਂ ਦੀ ਮੰਤਰੀ ਰਹੀ

31 ਅਕਤੂਬਰ 1966 ਨੂੰ ਜਨਮੀ ਡੰਕਨ ਟੋਰਾਂਟੋ ਦੇ ਐਟੋਬੀਕੋਕ ਨੌਰਥ ਹਲਕੇ ਤੋਂ ਪੰਜ ਵਾਰ ਸੰਸਦ ਮੈਂਬਰ ਚੁਣੀ ਗਈ। ਉਨ੍ਹਾਂ ਨੂੰ ਵਿਗਿਆਨਕ ਖੋਜ, ਜਨਤਕ ਸਿਹਤ ਅਤੇ ਸਮਾਜਿਕ ਸਮਾਵੇਸ਼ ਦੇ ਮਸਲਿਆਂ ‘ਤੇ ਮਜ਼ਬੂਤ ਆਵਾਜ਼ ਵਜੋਂ ਜਾਣਿਆ ਜਾਂਦਾ ਸੀ।

ਉਨ੍ਹਾਂ ਦੇ ਦੇਹਾਂਤ ‘ਤੇ ਰਾਜਨੀਤਿਕ, ਸਮਾਜਿਕ ਅਤੇ ਅਕਾਦਮਿਕ ਵਰਗਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਲੋਕ ਸੇਵਾ ਨੂੰ ਯਾਦ ਕੀਤਾ ਜਾ ਰਿਹਾ ਹੈ।

ਫੋਟੋ ਕੈਪਸ਼ਨ: ਕੈਨੇਡਾ ਦੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਕਿਰਸਟੀ ਡੰਕਨ ਦੀ ਇੱਕ ਤਸਵੀਰ