Jun 3, 2026
ਪ੍ਬੰਧਕਾਂ ਵਲੋਂ ਜੇਤੂ  ਪਹਿਲਵਾਨਾਂ ਤੇ ਵਿਸ਼ੇਸ਼ ਸ਼ਖਸੀਅਤਾਂ ਦਾ ਸਨਮਾਨ-
ਐਬਸਫੋਰਡ – ਪਿਛਲੇ ਦਿਨੀਂ  ਮੀਰੀ ਪੀਰੀ ਰੈਸਲਿੰਗ ਕਲੱਬ ਅਤੇ  ਸ਼ਹੀਦ ਭਾਈ ਭੁਪਿੰਦਰ ਸਿੰਘ  ਸਪੋਰਟਸ ਕਲੱਬ ਵਲੋਂ 19ਵੀ ਮੀਰੀ ਪੀਰੀ ਰੈਸਲਿੰਗ ਚੈਂਪੀਅਨਸ਼ਿਪ ਐਗ ਰੈਕ ਸੈਂਟਰ ਐਬਸਫੋਰਡ ਵਿਖੇ ਕਰਵਾਈ ਗਈ।  ਇਸ ਵਿਚ ਕੈਨੇਡਾ ਦੀਆਂ 40 ਰੈਸਲਿੰਗ ਕਲੱਬਾਂ ਨੇ ਭਾਗ ਲਿਆ। ਚੈਪੀਅਨਸ਼ਿਪ ਦੌਰਾਨ ਬੀ ਸੀ  ਦੇ ਸ਼ਹਿਰ ਵੈਨਕੂਵਰ, ਡੈਲਟਾ, ਰਿਚਮੰਡ, ਬਰਨਬੀ, ਕੋਕੁਇਟਲਮ ਤੋਂ ਇਲਾਵਾ ਐਡਮਿੰਟਨ, ਕੈਲਗਰੀ, ਵਿੰਨੀਪੈਗ, ਸੈਸਕਾਟੂਨ ਦੇ ਸਕੂਲਾਂ ਦੇ ਪਹਿਲਵਾਨ ਬੱਚਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਚੈਂਪੀਅਨਸ਼ਿਪ ਦੌਰਾਨ  ਸਰੀ ਦਾ ਕੈਨੇਡੀਅਨ ਮੱਲ ਰੈਸਲਿੰਗ ਕਲੱਬ ਓਵਰਆਲ ਚੈਂਪੀਅਨ ਬਣਿਆ। ਟੂਰਨਾਮੈਂਟ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਚਾਹ-ਪਕੌੜਿਆਂ ਤੇ  ਲੰਗਰ ਦੀ ਸੇਵਾ ਕੀਤੀ ਗਈ। 
 ਇਸ ਦੌਰਾਨ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਕੂਨਰ, ਚੀਫ ਕੋਚ ਗੁਰਜੋਤ ਸਿੰਘ ਕੂਨਰ ,ਜੋਰਾਵਰ ਸਿੰਘ ਕਲੇਰ, ਹਰਜੀਤ ਸਿੰਘ ਫੂਲਕਾ ਤੇ ਜਸਵਿੰਦਰ ਸਿੰਘ ਗਿੱਲ ਵਲੋਂ  ਚੈਂਪੀਅਨਸ਼ਿਪ ਦੇ ਜੇਤੂ ਬੱਚਿਆਂ ਤੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੁੱਜੀਆਂ ਵਿਸ਼ੇਸ਼ ਸ਼ਖਸੀਅਤਾਂ ਜਿਹਨਾਂ ਵਿਚ ਰਾਜਿੰਦਰ ਸਿੰਘ ਢਿੱਲੋਂ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਤੇਜ ਸਿੰਘ ਗਿੱਲ, ਮਨਜਿੰਦਰ ਸਿੰਘ ਜੌਹਲ, ਗੁਰਦੇਵ ਸਿੰਘ ਬਰਾੜ ਆਲਮਵਾਲਾ, ਅਮਰ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਬੈਂਸ, ਸਤਨਾਮ ਸਿੰਘ ਜੌਹਲ ਤੇ ਹੋਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਮੇਟੀ ਦੇ ਅਹੁਦੇਦਾਰਾਂ  ਤੇ ਕੋਚ ਸੁੱਚਾ ਸਿੰਘ ਮਾਨ, ਗੁਰਜੋਤ ਸਿੰਘ ਕੂਨਰ, ਚੰਨਮੀਤ ਸਿੰਘ ਫੂਲਕਾ, ਜਸਮੀਤ ਸਿੰਘ ਫੂਲਕਾ ਵਲੋਂ ਟੂਰਨਾਮੈਂਟ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ ਗਿਆ।