Apr 23, 2026

ਸਸਕਾਰ ਤੇ ਭੋਗ 17 ਫਰਵਰੀ ਨੂੰ-

ਸਰੀ ( ਦੇ ਪ੍ਰ ਬਿ)- ਸਥਾਨਕ ਨਿਵਾਸੀ ਤੇ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸੀਅਤ ਸ ਅਜੈਬ ਸਿੰਘ ਸਿੱਧੂ ਤੇ ਉਘੇ ਪੰਜਾਬੀ ਸ਼ਾਇਰ ਸ ਗੁਰਮੀਤ ਸਿੰਘ ਸਿੱਧੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਪ੍ਰੀਤਮ ਕੌਰ ਸਿੱਧੂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 85 ਸਾਲ ਦੇ ਸਨ। ਉਹ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 17 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ ਸਰੀ 12885-85 ਐਵਨਿਊ ਵਿਖੇ ਬਾਦ ਦੁਪਹਿਰ 3 ਵਜੇ ਹੋਵੇਗੀ।

ਪਰਿਵਾਰ ਨਾਲ ਹਮਦਰਦੀ ਲਈ ਸ ਅਜੈਬ ਸਿੰਘ ਸਿੱਧੂ ਨਾਲ ਫੋਨ ਨੰਬਰ 604-809-0809, ਗੁਰਮੀਤ ਸਿੰਘ ਸਿੱਧੂ ਨਾਲ ਫੋਨ ਨੰਬਰ 604-346-5652 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਦੁਖ ਦੀ ਘੜੀ ਵਿਚ ਅਦਾਰਾ ਦੇਸ ਪ੍ਰਦੇਸ ਟਾਈਮਜ਼ ਸਿੱਧੂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਾ ਹੈ।