May 14, 2026

ਸਰੀ-: (ਅਮਰਜੀਤ ਸਿੰਘ ਬਰਾੜ) -ਇੰਡੋ ਕਨੇਡੀਅਨ ਵਰਕਰਜ਼ ਅੇਸੋਸੀਏਸ਼ਨ ਆਫ ਕਨੇਡਾ ਦੇ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਢੇਸੀ ਅਤੇ ਮੀਡੀਆ ਕੋ ਆਰਡੀਨੇਟਰ ਸੁਰਿੰਦਰ ਸੰਘਾ ,ਪਰਬੰਧਕ ਸਕੱਤਰ ਸੁਰਿੰਦਰ ਸਿੰਘ ਢੇਸੀ ਅਤੇ ਸਕੱਤਰ ਹਰਿੰਦਰ ਜੀਤ ਸਿੰਘ ਸੰਧੂ ਵਲੋਂ ਟੰਬਲਰ ਰਿਜ, ਸੈਕੰਡਰੀ ਸਕੁੂਲ, ਬੀ.ਸੀ.ਵਿਚ ਹੋਈ ਗੋਲੀਬਾਰੀ ਦੀ ਬਾਰਬਿਕ ਘਟਨਾ ਦੀ ਘਣਘੋਰ ਨਿੰਦਾ ਕੀਤੀ ਗਈ।ਸਕੂਲ ਵਿਚ ਹੋਈ ਗੋਲੀ ਬਾਰੀ ਦੌਰਾਨ 10 ਲੋਕ ਮਾਰੇ ਗਏ ਅਤੇ 25 ਤੋਂ ਵੱਧ ਜਖਮੀ ਹੋਏ।ਕਨੇਡਾ ਦੇ ਇਤਹਾਸ ਵਿਚ ਸਭ ਤੋਂ ਵੱਧ ਦੁਖਦਾਈ ਘਟਨਾ ਹੈ।ਸਮੁਚਾ ਦੇਸ ਸੋਗ ਵਿਚ ਡੁਬਾ ਹੋਇਆ ਹੈ। ਇਕਵਾ ਦਾ ਹਰ ਮੈਂਬਰ, ਇਸ ਦੁਖਦਾਈ ਸਮੇਂ ਵਿਚ, ਘਟਣਾਂ ਗਰੱਸਥ ਪਰਿਵਾਰਾਂ ਦੇ ਦੁਖ ਵਿਚ ਸਰੀਕ ਹੁੰਦਾ ਹੈ।ਇਸ ਵੇਲੇ ਇਨਾਂ ਪਰਵਾਰਾਂ ਨੂੰ,ਸਰਕਾਰੀ ਪੱਧਰ ਅਤੇ ਕਮਿਊਨਟੀ ਪੱਧਰ ਤੇ ਸਹਿਯੋਗ ਦੀ ਜਰੂਰਤ ਹੈ।