Oct 3, 2026

ਵੈਨਕੂਵਰ (ਮਲਕੀਤ ਸਿੰਘ )-ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਸ਼ਹਿਰ ਚਿਲੀਵੈਕ ਵਿੱਚ ਅੱਜ ਸਵੇਰੇ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਹੋਰ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ 8 :40 ਵਜੇ ਪੁਲਿਸ ਨੂੰ ਚਿਲਾਵੈਕ ਸਥਿਤ ਮੇਲਾਰਡ ਐਵਨਿਊ ਤੇ ਮੌਜੂਦ ਇੱਕ ਘਰ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਇਸ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਨੂੰ ਘਰ ਦੇ ਅੰਦਰ ਦੋ ਵਿਅਕਤੀ ਜਖਮੀ ਹਾਲਤ ਚ ਮਿਲੇ ਜਿਨਾਂ ਵਿੱਚੋਂ ਇੱਕ ਦੀ ਕੁਝ ਮਿੰਟਾਂ ਚ ਹੀ ਮੌਤ ਹੋ ਗਈ। ਜਦੋਂ ਕਿ ਬਚਾਅ ਕਾਰਜ ਟੀਮ ਵੱਲੋਂ ਦੂਸਰੇ ਗੰਭੀਰ ਜਖਮੀ ਹੋਏ ਵਿਅਕਤੀ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ।
ਕਤਲੋਗਾਰਤ ਦੀ ਇਸ ਘਟਨਾ ਦੀ ਜਾਂਚ ਇੰਟਰਗੇਟਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਆਰੰਭ ਕਰ ਦਿੱਤੀ ਗਈ ਹੈ।

error: Content is protected !!