Oct 3, 2026

ਜਲੰਧਰ ( ਦੇ ਪ੍ਰ ਬਿ)- ਬੀਤੇ ਦਿਨ ਸੀਨੀਅਰ ਪੱਤਰਕਾਰ ਸ ਨਰਿੰਦਰ ਸਿੰਘ ਸੱਤੀ ਅਤੇ ਸ੍ਰੀਮਤੀ ਅਮਰਜੀਤ ਕੌਰ ਦੇ ਸਪੁੱਤਰ ਰਵੀਸ਼ੇਰ ਸਿੰਘ ਦਾ ਸ਼ੁਭ ਆਨੰਦ ਕਾਰਜ ਬੀਬਾ ਗੁਰਕਿਰਨ ਕੌਰ ਸਪੁੱਤਰੀ ਸ ਚਮਕੌਰ ਸਿੰਘ ਵਿਰਕ ਤੇ ਸ੍ਰੀਮਤੀ ਕਰਮਜੀਤ ਕੌਰ ਨਿਵਾਸੀ ਰੇਰੂ, ਜਲੰਧਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਬਾਦ ਵਿਚ ਵੰਡਰਲੈਂਡ ਜਲੰਧਰ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸ ਦੌਰਾਨ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਭਾਈਚਾਰੇ, ਦੋਸਤਾਂ ਮਿੱਤਰਾਂ ਤੇ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ। ਉਘੀ ਗਾਇਕਾ ਸਰਬਜੀਤ ਮਾਂਗਟ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਵਿਆਹ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਏ।

error: Content is protected !!