Apr 23, 2026

ਵੈਨਕੂਵਰ, (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟਮਿਨਸਟਰ ਸ਼ਹਿਰ ਵਿੱਚ 88 ਸਾਲਾ ਬਜ਼ੁਰਗ ਬੇਬੇ ਨਾਲ ਦਿਨ ਦਿਹਾੜੇ ਹਿੰਸਕ ਲੁੱਟਖੋਹ ਦੀ ਵਾਰਦਾਤ ਮਗਰੋਂ ਸਥਾਨਕ ਲੋਕਾਂ ਤੋਂ ਇਲਾਵਾ ਪੰਜਾਬੀ ਭਾਈਚਾਰੇ ਵਿੱਚ ਡੂੰਘੀ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਪ੍ਰਾਪਤ ਵੇਰਵੇਆ ਮੁਤਾਬਕ ਇਸ ਘਟਨਾ ਦਾ ਸ਼ਿਕਾਰ ਹੋਈ 88 ਸਾਲਾ ਉਕਤ ਬਜ਼ੁਰਗ ਬੇਬੇ ਆਪਣੇ ਘਰ ਦੇ ਨੇੜੇ ਸੈਰ ਕਰ ਰਹੀ ਸੀ। ਇਸ ਦੌਰਾਨ ਅਚਾਨਕ ਉੱਥੇ ਪਹੁੰਚੇ ਇੱਕ ਅਣਪਛਾਤੇ ਲੁਟੇਰੇ ਵੱਲੋਂ ਬੇਬੇ ਦੇ ਹੱਥ ਵਿੱਚ ਪਏ ਸੋਨੇ ਦੇ ਗਹਿਣੇ ਖੋਹਣ ਲਈ ਉਸ ਨਾਲ ਹੱਥੋਪਾਈ ਕੀਤੀ ਗਈ। ਜਿਸ ਦੌਰਾਨ ਬੇਬੇ ਵੱਲੋਂ ਆਪਣੇ ਬਚਾ ਲਈ ਆਪਣੇ ਸੱਜੇ ਹੱਥ ਚ ਫੜੀ ਖੂੰਡੀ ਦੇ ਸਹਾਰੇ ਨਾਲ ਲੁਟੇਰੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਜ਼ੁਰਗ ਅਵਸਥਾ ਕਰਕੇ ਬੇਬੇ ਦੀ ਪੇਸ਼ ਨਾ ਗਈ ਅਤੇ ਪਲਾਂ ਵਿੱਚ ਹੀ ਲੁਟੇਰਾ ਬੇਬੇ ਦੇ ਗੁੱਟ ਵਿੱਚ ਪਏ ਕੀਮਤੀ ਗਹਿਣੇ ਜ਼ਬਰਦਸਤੀ ਖਿੱਚ ਕੇ ਉਥੋਂ ਫਰਾਰ ਹੋ ਗਿਆ। ਘਟਨਾ ਤੋਂ ਕੁਝ ਸਮੇਂ ਬਾਅਦ ਬੇਬੇ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਜ਼ਖਮੀ ਹੋਏ ਉਸ ਦੇ ਹੱਥ ਨੂੰ ਟਾਂਕੇ ਲਾਉਣੇ ਪਏ।
ਸਥਾਨਕ ਭਾਈਚਾਰੇ ਵਿੱਚ ਇਸ ਘਟਨਾ ਤੋਂ ਬਾਅਦ ਚਿੰਤਾ ਦਾ ਮਾਹੌਲ ਹੈ ਅਤੇ ਲੋਕਾਂ ਨੇ ਬਜ਼ੁਰਗਾਂ ਦੀ ਸੁਰੱਖਿਆ ਲਈ ਵਧੇਰੇ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਇਸ ਸਬੰਧੀ ਲੋੜੀਂਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਲੜੀ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਚ ਕੈਮਰੇ ਚ ਕੈਦ ਹੋਈ ਉਕਤ ਘਟਨਾ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ