Oct 3, 2026

Screenshot

ਵਿਦਿਆਰਥੀ ਦੀ ਪਛਾਣ ਗੁਰਕੀਰਤ ਸਿੰਘ ਮਨੋਚਾ ਵਜੋਂ ਹੋਈ-

ਪ੍ਰਿੰਸ ਜੌਰਜ- ਬ੍ਰਿਟਿਸ਼  ਕੋਲੰਬੀਆ ਦੇ ਨਾਰਥ ਈਸਟ ਵਿਚ ਸਥਿਤ ਸ਼ਹਿਰ ਫੋਰਟ ਸੇਂਟ ਜੌਨ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਕਥਿਤ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋਣ ਦੀ ਦੁਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਉਜੈਨ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਗੁਰਕੀਰਤ ਸਿੰਘ ਮਨੋਚਾ ਵਜੋਂ ਹੋਈ ਹੈ, ਜੋ ਨਾਰਥ ਲਾਈਟ ਕਾਲਜ ਵਿਚ ਪੜਾਈ ਲਈ  ਲਗਪਗ 15 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ। ਹੋਰ ਵੇਰਵਿਆਂ  ਇਕ ਸਥਾਨਕ ਲੇਕ ਦੇ ਕਿਨਾਰੇ ਗੁਰਕੀਰਤ ਦੀ ਕੁਝ ਹੋਰ ਨੌਜਵਾਨਾਂ ਨਾਲ ਬਹਿਸ ਤੇ ਲੜਾਈ ਹੋ ਗਈ ਜਿਸ ਦੌਰਾਨ ਉਸਦੀ  ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਉਸ ਉੱਪਰ ਗੱਡੀ ਚੜ੍ਹਾ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ  ਉਸ ਨੇ ਦਮ ਤੋੜ ਦਿੱਤਾ। ਘਟਨਾ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਅਧਿਕਾਰੀਆਂ ਨੇ ਅਜੇ ਤੱਕ ਸ਼ੱਕੀਆਂ ਜਾਂ ਮਕਸਦ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫੋਰਟ ਸੇਂਟ ਜੌਨ ਦੀ ਪੁਲੀਸ ਕਥਿਤ ਤੌਰ ‘ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸੇ ਦੌਰਾਨ ਬੀਸੀ ਦੀ ਜਨਤਕ ਸੁਰੱਖਿਆ ਮੰਤਰੀ ਨੇ ਇਸ ਘਟਨਾ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

error: Content is protected !!