ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿਚ ਵਸਦੀ ਸਿੱਖ ਕਮਿਊਨਿਟੀ ਦੀ ਬਹੁਤ ਹੀ ਸਨਮਾਨਯੋਗ ਸੰਸਥਾ ਫਾਈਵ ਰਿਵਰ ਫਿਊਨਰਲ ਹੋਮ ਸੁਸਾਇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੀਨੀਅਰ ਆਗੂ ਸ ਜੋਗਿੰਦਰ ਸਿੰਘ ਸੁੰਨੜ ਨੂੰ ਤਿੰਨ ਸਾਲ (2026-2029) ਵਾਸਤੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਫਾਈਵ ਰਿਵਰ ਫਿਊਨਰਲ ਹੋਮ ਸੁਸਾਇਟੀ ਜੋ ਕਿ ਸਿੱਖ ਕਮਿਊਨਿਟੀ ਨੇ 2003 ਵਿਚ ਸਥਾਪਿਤ ਕੀਤੀ ਸੀ, ਵਿਚ 57 ਮੈਂਬਰ ਹਨ ਤੇ ਇਸ ਵਿਚ 10 ਗੁਰੂ ਘਰਾਂ ਅਤੇ ਹਿੰਦੂ ਮੰਦਿਰ ਦੇ ਮੈਂਬਰਾਨ ਤਿੰਨ ਸਾਲ ਵਾਸਤੇ ਚੁਣੇ ਜਾਂਦੇ ਹਨ। ਬੀਤੇ ਦਿਨ ਹੋਈ ਚੋਣ ਵਿਚ ਸ ਜੋਗਿੰਦਰ ਸਿੰਘ ਸੁੰਨੜ ਨੂੰ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਹਰਭਜਨ ਸਿੰਘ ਅਠਵਾਲ ( ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਮਨਿਸਟਰ), ਗੁਰਿੰਦਰ ਸਿੰਘ ਸੰਘਾ ਨੂੰ ਵਾਈਸ ਪ੍ਰਧਾਨ (ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ), ਜਸਵਿੰਦਰ ਸਿੰਘ ਬਦੇਸ਼ਾ ਜਨਰਲ ਸਕੱਤਰ ( ਕਲਗੀਧਰ ਰਿਲੀਜੀਅਸ ਸਿੱਖ ਸੁਸਾਇਟੀ, ਦਸਮੇਸ਼ ਦਰਬਾਰ ਸਰੀ ), ਵਾਈਸ ਪ੍ਰਧਾਨ ਤਰਸੇਮ ਸਿੰਘ ਬੰਗਾ (ਅਕਾਲੀ ਸਿੰਘ ਸਭਾ ਵੈਨਕੂਵਰ), ਕਿਰਪਾਲ ਸਿੰਘ ਧੰਜਲ ( ਕੈਨੇਡੀਅਨ ਰਾਮਗੜੀਆ ਸੁਸਾਇਟੀ ਸਰੀ), ਯੋਗਰਾਜ ਸਿੰਘ ਨਿੱਝਰ ( ਨਾਨਕਸਰ ਗੁਰੂ ਘਰ ਰਿਚਮੰਡ), ਸ਼ਵਿੰਦਰ ਸਿੰਘ ਨਾਹਲ ਖਜ਼ਾਨਚੀ ( ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ) ਸਹਾਇਕ ਖਜਾਨਚੀ ਮੇਜਰ ਸਿੰਘ ਚਾਹਲ ( ਇਨਟਰਨਲ ਐਡੀਟਰ ਬੇਅਰ ਕਰੀਕ ਗੁਰੂ ਘਰ ਸਰੀ), ਸੁਰਿੰਦਰ ਸਿੰਘ ਜੱਬਲ ਜਾਇੰਟ ਖਜਾਨਚੀ (ਗੁਰਦੁਆਰਾ ਸਾਹਿਬ ਬਰੁੱਕਸਾਈਡ), ਪ੍ਰੀਤੀ ਮਿਸ਼ਰਾ ( ਹਿੰਦੂ ਮੰਦਿਰ ਤੋਂ ਪੀ ਆਰ ਓ), ਅਵਤਾਰ ਸਿੰਘ ਢਿੱਲੋਂ (ਸੀਨੀਅਰ ਸੁਸਾਇਟੀ ਸਰੀ) ਇਨਟਰਨਲ ਐਡੀਟਰ, ਸੁਰਿੰਦਰ ਸਿੰਘ ਖੰਗੂੜਾ ਆਡਿਟ ਕਮੇਟੀ ਮੈਂਬਰ (ਖਾਲਸਾ ਦਰਬਾਰ ਸੁਸਾਇਟੀ ਪਿਟ ਮੀਡੋਜ਼ , ਲਖਬੀਰ ਸਿੰਘ ਖੰਗੂੜਾ (ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਮਨਿਸਟਰ) ਆਡਿਟ ਕਮੇਟੀ ਮੈਂਬਰ ਚੁਣੇ ਗਏ। ਇਹ ਸਾਰੇ ਅਹੁਦੇਦਾਰ ਤਿੰਨ ਸਾਲ 2026-2029 ਲਈ ਚੁਣੇ ਗਏ ਹਨ। ਸ ਮੋਤਾ ਸਿੰਘ ਝੀਤਾ ਆਨਰੇਰੀ ਮੈਂਬਰ ਨੇ ਚੋਣ ਪ੍ਰਕਿਰਿਆ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਲੈਂਬਰ ਰਾਓ ਪ੍ਰਧਾਨ ਨੇ ਮੀਟਿੰਗ ਦੀ ਕਾਰਵਾਈ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਸਾਰੇ ਮੈਂਬਰਾਂ ਨੇ ਚੋਣ ਦੌਰਾਨ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸਰਬਸੰਮਤੀ ਤੇ ਤਸੱਲੀ ਪ੍ਰਗਟ ਕੀਤੀ ਗਈ।




