ਸਰੀ- ਉਘੇ ਕਬੱਡੀ ਪ੍ਰੋਮੋਟਰ ਅਤੇ ਗੁਰੂ ਰਵਿਦਾਸ ਸਪੋਰਟਸ ਐਂਡ ਕਲਚਰਲ ਕਲੱਬ ਦੇ ਚੇਅਰਮੈਨ ਸ ਬਲਵੀਰ ਸਿੰਘ ਬੈਂਸ ਪੰਜਾਬ ਦੇ ਸਫਲ ਦੌਰੇ ਉਪਰੰਤ ਵਾਪਿਸ ਆਪਣੇ ਸ਼ਹਿਰ ਸਰੀ, ਕੈਨੇਡਾ ਪਰਤ ਆਏ ਹਨ। ਵਾਪਸੀ ਉਪਰੰਤ ਉਹਨਾਂ ਦੇਸ ਪ੍ਰਦੇਸ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਨੇ ਇਸ ਵਾਰ ਗੁਰੂ ਰਵਿਦਾਸ ਸਪੋਰਟਸ ਕਲੱਬ ਵਲੋਂ ਆਪਣੇ ਪਿੰਡ ਘੁੰਮਣਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 10ਵਾਂ ਕਬੱਡੀ ਕੱਪ ਸਫਲਤਾਪੂਰਵਕ ਕਰਵਾਇਆ ਹੈ ਜਿਸ ਵਿਚ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਜੇਤੂ ਰਹੀ ਜਿਸਨੂੰ 2 ਲੱਖ ਰੁਪਏ ਦੇ ਨਗਦ ਇਨਾਮ ,ਟਰਾਫੀ ਤੇ ਰਨਰ ਰਹੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਦੀ ਟੀਮ ਨੂੰ ਡੇਢ ਲੱਖ ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਬੈਸਟ ਸਟਾਪਰ ਅਤੇ ਬੈਸਟ ਰੇਡਰ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਦੀ ਕਬੱਡੀ ਦਾ ਵੀ ਸ਼ੋਅ ਮੈਚ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਈ ਉਘੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਉਹਨਾਂ ਟੂਰਨਾਮੈਂਟ ਦੀ ਸਫਲਤਾ ਲਈ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ, ਐਨ ਆਰ ਆਈ ਭਰਾਵਾਂ , ਸਹਿਯੋਗੀਆਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
10ਵੇਂ ਕਬੱਡੀ ਕੱਪ ਘੁੰਮਣਾਂ ਦੀਆਂ ਯਾਦਗਾਰੀ ਤਸਵੀਰਾਂ।




