Oct 3, 2026

ਲੁਧਿਆਣਾ-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਪੁਸਤਕ ਮੇਲੇ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਵਿਸ਼ਾਲ ਸਟਾਲ ਲਗਾਇਆ ਗਿਆ ਹੈ ਜਿਸਨੂੰ ਲੇਖਕਾਂ, ਪਾਠਕਾਂ ਤੇ ਪੁਸਤਕ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।  ਪੁਸਤਕ ਮੇਲੇ ਦਿਨ ਚੇਤਨਾ ਪ੍ਰਕਾਸ਼ਨ ਦੇ ਸਟਾਲ ਤੇ ਉਘੇ ਕਵੀ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫ਼ਰ ਆਪਣੀ ਪੁਸਤਕ * ਮੈਨੂੰ ਬੁੱਧੂ ਹੋਣਾ ਚਾਹੀਦਾ * ਚੇਤਨਾ ਪ੍ਰਕਾਸ਼ਨ ਦੇ ਸੁਮਿਤ ਗੁਲਾਟੀ ਤੋਂ ਪ੍ਰਾਪਤ ਕਰਦੇ ਹੋਏ। ਇਸ ਦੌਰਾਨ ਉਘੇ ਕਹਾਣੀਕਾਰ ਕਿਰਪਾਲ ਕਜਾਕ, ਨਾਟਕਾਰ ਕੇਵਲ ਧਾਲੀਵਾਲ, ਗੀਤਕਾਰ ਮਨਪ੍ਰੀਤ ਟਿਵਾਣਾ, ਲਕਸ਼ਮੀ ਨਾਰਾਇਣ ਭੀਖੀ ਤੇ ਹੋਰ ਲੇਖਕ ਤੇ ਪਾਠਕ ਨਾਲ ਯਾਦਗਾਰੀ ਪਲ।

error: Content is protected !!