May 14, 2026

ਸਰੀ- ਪੰਜਾਬ ਭਵਨ ਸਰੀ ਕੈਨੇਡਾ ਅਤੇ  ਕੈਨੇਡੀਅਨ ਪੰਜਾਬੀ ਕਲਚਰਲ  ਐਸੋਸੀਏਸ਼ਨ ਬੀਸੀ ਕੈਨੇਡਾ ਦੇ ਸਾਂਝੇ ਉਦਮ ਨਾਲ ਉਘੇ ਪੰਜਾਬੀ ਕਵੀ ਕਵਿੰਦਰ ਚਾਂਦ ਵਲੋ ਲਿਖੇ ਤੇ ਪ੍ਰਸਿਧ ਪੰਜਾਬੀ  ਗਾਇਕ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇਵਾਲਾ ਵਲੋਂ ਗਾਏ ਗੀਤ-ਸੋਹਣੀਆਂ ਪੱਗਾਂ ਦਾ ਰੀਲੀਜ ਸਮਾਗਮ 4 ਅਪ੍ਰੈਲ ਦਿਨ ਸ਼ਨੀਵਰ ਨੂੰ ਦੁਪਹਿਰ 1 ਵਜੇ ਤਾਜ ਕਨਵੈਨਸ਼ਨ ਸੈਂਟਰ 8530-132 ਸਟਰੀਟ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਭਵਨ ਸਰੀ ਦੇ ਸੰਚਾਲਕ ਸੁਖੀ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਵਿੰਦਰ ਚਾਂਦ ਵਲੋਂ ਲਿਖੇ  “ਸੋਹਣੀਆਂ ਪੱਗਾਂ “ ਦਾ ਇਹ   ਗੀਤ ਜਿਥੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਹੈ ਉਥੇ ਪੰਜਾਬੀਆਂ ਦੀ ਸਭਿਆਚਾਰਕ ਪਛਾਣ ਅਤੇ ਅਮੀਰ ਵਿਰਸੇ ਦੀ ਵੀ ਬਾਤ ਪਾਉਂਦਾ ਹੈ। ਇਸ ਗੀਤ  ਨੂੰ ਲਾਲ ਕਮਲ ਦੇ ਮਨਮੋਹਕ ਸੰਗੀਤ ਵਿੱਚ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇਵਾਲਾ ਦੀਆਂ ਪੁਰਸੋਜ਼ ਅਵਾਜ਼ਾਂ ਨਾਲ ਗੱਗੀ ਸਿੰਘ ਵਲੋਂ ਆਹਲਾ ਦਰਜੇ ਦੇ ਵੀਡੀਓ ਵਿੱਚ ਪਰੋਇਆ  ਗਿਆ ਹੈ। ਇਹ  ਸੋਹਣੀਆਂ ਪੱਗਾਂ ਪੰਜਾਬੀਆਂ ਦਾ ਇਤਿਹਾਸ,ਸਵੈਮਾਣ  ਤੇ ਪਹਿਚਾਣ ਹਨ। ਸਮਾਗਮ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਸੁਖੀ ਬਾਠ ਨਾਲ ਫੋਨ ਨੰਬਰ -604- 580-1000 ਜਾਂ
ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਬੀਸੀ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੇਪੁਰੀ ਨਾਲ ਫੋਨ ਨੰਬਰ  604-377-4171 ਤੇ ਸੰਪਰਕ ਕੀਤਾ ਜਾ ਸਕਦਾ ਹੈ।