Apr 23, 2026
ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਬੀਤੀ 21 ਮਾਰਚ ਦੀ ਸਵੇਰ ਵੇਲੇ ਪੰਜਾਬ ਦੇ ਸਾਬਕਾ ਮੰਤਰੀ ਦੀ ਧੱਕੇਸ਼ਾਹੀ ਕਾਰਣ ਖੁਦਕੁਸ਼ੀ ਲਈ ਮਜ਼ਬੂਰ ਹੋਣ ਵਾਲੇ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਡੀ ਐਮ ਡਾ: ਗਗਨਦੀਪ ਸਿੰਘ ਰੰਧਾਵਾ ਦੀ ਯਾਦ ਵਿਚ ਐਡਮਿੰਟਨ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਖਾਲਸਾ ਕਾਲਜ ਅੰਮ੍ਰਿਤਸਰ , ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਲੂਮਿਨੀ ਦੇ ਐਡਮਿੰਟਨ ਰਹਿੰਦੇ ਡਾ: ਗਗਨਦੀਪ ਰੰਧਾਵਾ ਦੇ ਨੇੜਲੇ ਮਿੱਤਰਾਂ ਵੱਲੋਂ ਮਿਲਵੁੱਡ ਕਲਚਰਲ ਆਫ ਰਿਟਾਇਰਡ ਐਂਡ ਸੈਂਮੀ ਰਿਟਾਇਰਡ ਸੁਸਾਇਟੀ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਅਮਰਬੀਰ ਸਿੰਘ ਰੰਧਾਵਾ, ਅਮਨ ਧੰਜੂ, ਸਿਮਰਨਜੀਤ ਸਿੰਘ ਧਾਲੀਵਾਲ, ਗੁਰਵਿੰਦਰ ਬਰਾੜ, ਪ੍ਰਭਦੀਪ ਸਿੰਘ ਗਿੱਲ ਨੇ ਡਾ: ਰੰਧਾਵਾ ਨਾਲ ਆਪਣੀਆਂ ਯਾਦਾਂ ਤਾਜ਼ਾ ਕਰਦੇ ਹੋਏ, ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਸੁਦਾਗਰ ਸਿੰਘ, ਮੈਂਬਰ ਪਾਰਲੀਮੈਂਟ ਜਗਸ਼ਰਨ ਸਿੰਘ ਮਾਹਲ, ਜਸਵੀਰ ਦਿਓਲ ਐਮ ਐਲ ਏ, ਗੁਰਤੇਜ ਸਿੰਘ ਬਰਾੜ ਐਮ ਐਲ ਏ ਨੇ ਵੀ ਇਸ ਮੋਕੇ ਆਪੋ-ਆਪਣੇ ਵਿਚਾਰ ਰਖਦੇ ਹੋਏ ਡਾ: ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਮੰਚ ਸੰਚਾਲਕ ਮਨਦੀਪ ਪੁਜਾਰਾ ਵੱਲੋਂ ਕੀਤਾ ਗਿਆ। ਇਸ ਮੌਕੇ ਹਰਜੀਤ ਸੰਧੂ, ਮਿੰਟੂ ਕਾਹਲੋਂ, ਸੁੱਖੀ ਰੰਧਾਵਾ, ਮਲਕੀਅਤ ਸਿੰਘ ਢੇਸੀ, ਅਰਵਿੰਦਰ ਸਿੰਘ ਸਣੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਤੇ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *