ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 6 ਅਪ੍ਰੈਲ ਸੋਮਵਾਰ ਨੂੰ ਸਿੱਖ ਹੈਰੀਟੇਜ ਟੀਮ ਦੇ ਮੈਂਬਰ ਤਾਜ ਸਿੰਘ ਜੌਹਲ, ਗੈਵਿਨ ਗਰੇਵਾਲ ਅਤੇ ਐਂਬਰ ਕੌਰ ਬੈਂਸ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ। ਜਿਸ ਵਿਚ 40 ਸੀਨੀਅਰਾਂ ਨੇ ਭਾਗ ਲਿਆ। ਖਾਣ-ਪੀਣ ਅਤੇ ਕਸਰਤ ਬਾਰੇ ਜਾਣਕਾਰੀ ਦਿੱਤੀ ਗਈ। ਯੂ.ਬੀ.ਸੀ ਦੀ ਅੱਪਲਿਫਟ ਟੀਮ ਉਚੇਚੇ ਤੌਰ ਤੇ ਪਹੁੰਚੀ ਜਿਨ੍ਹਾਂ ਨੇ ਸਿਹਤ ਸਬੰਧੀ ਜਾਣਕਾਰੀ ਦਿੱਤੀ। ਆਉਣ ਵਾਲੀ ਪੀੜੀ ਦੀ ਸਿਆਣਿਆਂ ਨਾਲ ਸਾਂਝ ਕਿਵੇਂ ਬਣਾਈ ਰੱਖੀਏ, ਨਸ਼ਿਆਂ ਤੋਂ ਕਿਵੇਂ ਬਚਿਆ ਜਾਵੇ, ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਬਾਰੇ ਸਿਆਣੇ ਬਜ਼ੁਰਗਾਂ ਨੇ ਲਾਹਾ ਲਿਆ। ਲੰਗਰ ਵੀ ਛਕਾਇਆ ਗਿਆ।
