Apr 23, 2026

ਐਬਸਫੋਰਡ- ਵੈਸਾਖੀ ਦੇ ਖੁਸ਼ੀਆਂ ਭਰੇ ਮੌਕੇ ‘ਤੇ, ਮੈਂ ਵੈਨਕੂਵਰ ਅਤੇ ਕੈਨੇਡਾ ਭਰ ਵਿੱਚ ਇਸ ਤਿਊਹਾਰ ਨੂੰ ਮਨਾਉਣ ਵਾਲੇ ਭਾਈਚਾਰੇ  ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਵੈਸਾਖੀ ਹਾੜੀ ਦੀ ਫ਼ਸਲ ਅਤੇ 1699 ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਿਰਜਨਾ ਦੇ ਇਤਿਹਾਸਕ ਦਿਹਾੜੇ ਦੋਵਾਂ ਦਰਸਾਉਂਦੀ ਹੈ। ਇਹ ਵਿਸ਼ਵਾਸ, ਸਮਾਨਤਾ, ਸੇਵਾ ਅਤੇ ਨਿਆਂ ਦੇ ਸਥਾਈ ਮੁੱਲਾਂ ‘ਤੇ ਵਿਚਾਰ ਕਰਨ ਦਾ ਸਮਾਂ ਹੈ ਜੋ ਪੀੜ੍ਹੀਆਂ ਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਦੇ ਰਹਿੰਦੇ ਹਨ।

ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਕੈਨੇਡੀਅਨ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ ਜੋ ਇਥੋਂ ਦੀ ਖੇਤੀਬਾੜੀ, ਕਾਰੋਬਾਰ, ਸਿਹਤ ਸੰਭਾਲ, ਸਿੱਖਿਆ ਅਤੇ ਜਨਤਕ ਸੇਵਾ ਸਮੇਤ ਵਿਭਿੰਨ ਖੇਤਰਾਂ ਵਿੱਚ ਅਰਥਪੂਰਨ ਯੋਗਦਾਨ ਪਾ ਰਿਹਾ ਹੈ। ਸੇਵਾ ਅਤੇ ਦੂਜਿਆਂ ਦੀ ਮਦਦ ਕਰਨ ਦੀ ਵਚਨਬੱਧਤਾ ਦੀ ਭਾਵਨਾ ਸਾਡੇ ਭਾਈਚਾਰਿਆਂ ਨੂੰ ਹੋਰ ਮਜ਼ਬੂਤ ​​ਬਣਾਉਂਦੀ  ਹੈ।

ਇਹ ਵਿਸਾਖੀ ਦਿਹਾੜਾ ਤੁਹਾਡੇ  ਅਤੇ ਤੁਹਾਡੇ ਅਜ਼ੀਜ਼ਾਂ ਲਈ ਖੁਸ਼ਹਾਲੀ, ਖੁਸ਼ੀ ਅਤੇ ਨਵਾਂ ਉਦੇਸ਼ ਲੈ ਕੇ ਆਵੇ, ਇਹ ਮੇਰੀ ਕਾਮਨਾ ਹੈ।

Waheguru Ji Ka Khalsa, Waheguru Ji Ki Fateh.

On the joyous occasion of Vaisakhi, I extend my warmest greetings to everyone celebrating across Vancouver and Canada.
Vaisakhi marks both the spring harvest and the birth of the Khalsa in 1699 by Guru Gobind Singh Ji. It is a time to reflect on the enduring values of faith, equality, service, and justice that continue to guide and inspire generations.
The Sikh community has long been an integral part of Canada’s fabric, contributing meaningfully across sectors including agriculture, business, healthcare, education, and public service. The spirit of seva and commitment to helping others continues to strengthen our communities.
From my family to yours, May this Vaisakhi bring prosperity, happiness, and renewed purpose to you and your loved ones.
Thank you,
Sukhman Gill MP
Office Phone: 778-327-2454

Leave a Reply

Your email address will not be published. Required fields are marked *