ਗੁਰਦਾਸਪੁਰ ( ਦੇ ਪ੍ਰ ਬਿ)- ਉਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਸ੍ਰੀ ਬਲਵਿੰਦਰ ਬਾਲਮ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਬਲਬੀਰ ਕੌਰ ( ਸੇਵਾ ਮੁਕਤ ਸੈਂਟਰ ਹੈਡ ਟੀਚਰ) ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 67 ਵਰਿਆਂ ਦੇ ਸਨ। ਉਹ ਆਪਣੇ ਪਿੱਛੇ ਪਤੀ, ਐਡਮਿੰਟਨ (ਕੈਨੇਡਾ) ਵਸਦੇ ਦੋ ਸਪੁੱਤਰ ਸਤਿੰਦਰਪਾਲ ਸਿੰਘ, ਡਾ ਹਰਿੰਦਰਪਾਲ ਸਿੰਘ, ਨੂੰਹਾਂ ਅਰਵਿੰਦਰ ਕੌਰ,ਜਸਲੀਨ ਕੌਰ ਅਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵਰਗੀ ਬਲਬੀਰ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 20 ਅਪ੍ਰੈਲ ਨੂੰ ਚਾਨਨ ਸ਼ਾਹ ਦੀਆਂ ਮੜੀਆਂ ਗੁਰਦਾਸਪੁਰ ਵਿਖੇ ਪਰਿਵਾਰ, ਰਿਸ਼ਤੇਦਾਰਾਂ ਅਤੇ ਭਾਈਚਾਰੇ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ। ਉਹਨਾਂ ਨਮਿਤ ਭੋਗ ਤੇ ਅੰਤਿਮ ਅਰਦਾਸ 24 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸੰਤ ਬਾਬਾ ਟਹਿਲ ਸਿੰਘ ਜੀ ਟਿਬਰੀ ਰੋਡ ਗੁਰਦਾਸਪੁਰ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 98156-25409 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਦਾਰਾ ਦੇਸ ਪ੍ਰਦੇਸ ਟਾਈਮਜ਼ ਇਸ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ।
