ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਸਿੱਖ ਹੈਰੀਟੇਜ ਮਹੀਨੇ ਦੀ 5ਵੀ ਵਰੇਗੰਡ ਨੂੰ ਸਮਰਪਿਤ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਵੈਨਕੂਵਰ ਦੀ ਹੈਰੀਟੇਜ ਸੰਸਥਾ ਵੱਲੋਂ 24 ਅਪ੍ਰੈਲ ਨੂੰ ਅਖੰਡ ਪਾਠ ਅਰੰਭ ਕਰਾਏ ਗਏ ਜਿਨ੍ਹਾਂ ਦੇ ਭੋਗ 26 ਅਪ੍ਰੈਲ ਨੂੰ ਪਾਏ ਗਏ। ਤਾਜ ਸਿੰਘ ਜੌਹਲ ਜੋ ਵੈਨਕੂਵਰ ਇਕਾਈ ਦੇ ਸੰਸਥਾਪਕ (ਫਾਊਡਰ) ਹਨ, ਨੇ ਆਪਣੀ ਟੀਮ ਨਾਲ ਤਿੰਨੇ ਦਿਨ ਗੁਰੂ ਘਰ ਸੇਵਾ ਕੀਤਾ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਕੀਰਤਨ ਦਰਬਾਰ ਸਜਾਏ ਗਏ। ਕਸ਼ਮੀਰ ਸਿੰਘ ਧਾਲੀਵਾਲ ਨੇ ਤਾਜ ਸਿੰਘ ਜੌਹਲ ਦੇ ਪਿਤਾ ਬੂਟਾ ਸਿੰਘ ਜੌਹਲ ਤੇ ਸਮੁੱਚੀ ਟੀਮ ਧੰਨਵਾਦ ਕਰਦੇ ਹੋਏ ਇਸ ਉੱਦਮ ਦੀ ਸ਼ਲਾਘਾ ਕੀਤੀ। ਗਿਆਨੀ ਹਰਮਿੰਦਰਪਾਲ ਸਿੰਘ ਨੇ ਕੈਨੇਡਾ ਵਿਚ ਆਪਣੇ ਪੁਰਖਿਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਜੁਗਿੰਦਰ ਸਿੰਘ ਸੁੰਨੜ ਨੇ ਵੋਟ ਦੇ ਹੱਕ ਦੀ ਪ੍ਰਾਪਤੀ ਲਈ ਖ਼ਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਨਗਿੰਦਰ ਸਿੰਘ ਗਿੱਲ ਦੀ ਸ਼ਲਾਘਾ ਕੀਤੀ। ਜਗਰਾਜ ਸਿੰਘ ਲਾਲੀ ਨੂੰ ਸੰਚਾਲਕ ਦੀ ਜ਼ਿੰਮੇਵਾਰੀ ਦਿੱਤੀ ਗਈ ਜੋ ਉਸ ਨੇ ਬਾਖ਼ੂਬੀ ਨਾਲ ਨਿਭਾਈ। ਇਸ ਮੌਕੇ ਲਿਬਰਲ ਐਮ ਪੀ ਸੁਖ ਧਾਲੀਵਾਲ ਦੀ ਸ਼ਲਾਘਾ ਕੀਤੀ ਜਿਸ ਨੇ ਸਿੱਖ ਹੈਰੀਟੇਜ ਦਾ ਬਿੱਲ ਪੇਸ਼ ਕੀਤਾ ਸੀ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸਕੂਲ ਬੋਰਡ ਦੀ ਟਰੱਸਟੀ ਪ੍ਰੀਤੀ ਫਰੀਦਕੋਟ ਵੱਲੋਂ ਵੀ ਨਿਸ਼ਾਨੀ ਵਜੋਂ ਪਰੋਕਲਾਮੇਸ਼ਨ ਦਿੱਤੀ ਗਈ ਤੇ ਧੰਨਵਾਦ ਕੀਤਾ ਗਿਆ। ਵੈਨਕੂਵਰ ਪੁਲਿਸ ਨੇ ਹਾਜ਼ਰੀ ਲੁਆਈ। ਵੈਨਕੂਵਰ ਦੀ ਸਿਟੀ ਦੀ ਪੂਰੀ ਟੀਮ ਨੇ ਵੀ ਪਰੋਕਲਾਮੇਸ਼ਨ ਭੇਟ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਪਲੇਕ ਨਾਲ ਸਨਮਾਨਿਤ ਕੀਤਾ ਗਿਆ। ਓਮਨੀ ਟੀ.ਵੀ ਵਾਲਿਆਂ ਨੇ ਪੂਰੀ ਕਵਰੇਜ ਕੀਤੀ। ਪਰਮਜੀਤ ਸਿੰਘ ਸੰਚਾਲਕ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਐਮ ਐਲ ਏ ਸੁਨੀਤਾ ਧੀਰ ਨੇ ਵੀ ਤਾਜ ਜੌਹਲ ਤੇ ਪੂਰੀ ਟੀਮ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਸਮੂਹ ਸੰਗਤਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ। ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਵੱਲੋਂ ਵੀ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਤਸਵੀਰਾਂ ਕਰਵਾਈਆਂ ਗਈਆਂ। ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ।






