Oct 3, 2026

ਵਿੰਨੀਪੈਗ ( ਸ਼ਰਮਾ)-ਨੂਰ ਐਟਰਟੇਨਮੈਂਟ ਗਰੁੱਪ ਵਲੋਂ  ਵਿੰਨੀਪੈਗ ਵਿਖੇ 5ਵਾਂ ਸਾਲਾਨਾ ਮਦਰ ਡੇਅ ਸਮਾਗਮ 3 ਮਈ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਕਲਚਰਲ ਸੈਂਟਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਲਈ ਟਿਕਟ 35 ਡਾਲਰ ਰੱਖੀ ਗਈ ਹੈ। 6 ਤੋਂ 12 ਸਾਲ ਦੇ ਬੱਚਿਆਂ ਲਈ ਟਿਕਟ 10 ਡਾਲਰ ਅਤੇ 0 ਤੋਂ 5 ਸਾਲ ਦੇ ਬੱਚਿਆਂ ਲਈ ਐਂਟਰੀ ਮੁਫਤ ਹੋਵੇਗੀ। ਇਸ ਮੌਕੇ ਕਈ ਆਕਰਸ਼ਕ ਇਨਾਮ ਵੀ ਕੱਢੇ ਜਾਣਗੇ ਜਿਹਨਾਂ ਵਿਚ ਅਡਲਟ ਟਿਕਟ ਹੋਲਡਰ ਲਈ ਇਨਾਮ 50 ਇੰਚ ਟੀਵੀ ਅਤੇ ਬੱਚਿਆਂ ਦੀ ਟਿਕਟ ਹੋਲਡਰ ਲਈ 32 ਇੰਚ ਟੀਵੀ ਕੱਢੇ ਜਾਣਗੇ। ਇਸ ਮੌਕੇ ਵੱਖ ਵੱਖ ਪਰਫਾਰਮੈਂਸ ਤੋਂ ਇਲਾਵਾ ਸ਼ਾਪਿੰਗ ਸਟਾਲ, ਕਿਡਜ ਫੇਸ ਪੇਂਟਿੰਗ ਅਤੇ ਹੋਰ ਕਈ ਮਨੋਰੰਜਕ ਈਵੈਂਟ ਹੋਣਗੇ। ਵਧੇਰੇ ਜਾਣਕਾਰੀ ਲਈ ਗਗਨ ਸਿੱਧੂ ਨਾਲ ਫੋਨ ਨੰਬਰ 204-963-1980 ਤੇ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!