May 7, 2026
ਸਰੀ ( ਪਲਵਿੰਦਰ ਰੰਧਾਵਾ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨੇਵਾਰ ਬੈਠਕ/ ਕਵੀ ਦਰਬਾਰ 9 ਮਈ ,2026,ਦਿਨ ਸਨਿੱਚਰਵਾਰ ਨੂੰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀਜ਼ਨ ਸੈਂਟਰ (7050 120 St ) ਸਰੀ ਵਿਖੇ ਹੋਵੇਗੀ ਜੋ ਕਿ ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੋਵੇਗੀ । ਇਸ ਮੌਕੇ ਅੰਤਰਰਾਸ਼ਟਰੀ ਮਾਂ ਦਿਵਸ , ਬਿਰਹੋਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਪ੍ਰਸਿੱਧ ਸਾਹਿਤਕਾਰ ਡਾ ਸੁਰਜੀਤ ਪਾਤਰ ਨੂੰ ਵੀ ਯਾਦ ਕੀਤਾ ਜਾਵੇਗਾ। ਲੇਖਕ ਜਿਲੇ ਸਿੰਘ ਦੀ ਇੰਗਲਿਸ਼ ਬੁੱਕ“ਪੋਇਟਰੀ ਇਨ ਡੇਲੀ ਲਾਈਫ “ ( Poetry In Daily Life)ਲੋਕ ਅਰਪਣ ਕੀਤੀ ਜਾਵੇਗੀ ।
ਆਪ ਸਭ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆ ਨੂੰ ਆਪਣੀਆਂ ਵਡਮੁੱਲੀਆਂ ਸਾਹਿਤਕ ਰਚਨਾਵਾਂ ਨਾਲ ਪਹੁੰਚਣ ਲਈ ਪੁਰ-ਜ਼ੋਰ ਅਪੀਲ ਕੀਤੀ ਜਾਂਦੀ ਹੈ ।
ਬਹੁਤ ਹੀ ਅਦਬ ਅਤੇ ਸਤਿਕਾਰ ਸਾਹਿਤ !
ਪ੍ਰਧਾਨ-ਪ੍ਰਿਤਪਾਲ ਸਿੰਘ ਗਿੱਲ 604 726 8410
ਉਪ ਪ੍ਰਧਾਨ-ਸੁਰਜੀਤ ਸਿੰਘ ਮਾਧੋਪੁਰੀ 604 377 4171
ਸਕੱਤਰ-ਪਲਵਿੰਦਰ ਸਿੰਘ ਰੰਧਾਵਾ 778 552 5320
ਖ਼ਜ਼ਾਨਚੀ-ਰੁਪਿੰਦਰ ਰੂਪੀ ਖਹਿਰਾ 778 892 9731

Leave a Reply

Your email address will not be published. Required fields are marked *