Jul 13, 2026

ਐਬਸਫੋਰਡ ( ਦੇ ਪ੍ਰ ਬਿ) – ਸਵਰਗੀ ਸੀਨੀਅਰ ਅਕਾਲੀ ਆਗੂ ਅਤੇ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਯਾਦ ਵਿਚ ਇਕ ਸਮਾਗਮ ਸਰੀ ਵਿਚ  ਕਰਵਾਇਆ ਜਾ ਰਿਹਾ ਹੈ। ਸ ਕਮਲਜੀਤ ਸਿੰਘ ਮੋਗਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਜਥੇਦਾਰ ਤੋਤਾ ਸਿੰਘ ਦੀ ਯਾਦ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਨਾਨਕਸਰ 14210-88 ਐਵਨਿਊ ਸਰੀ ਵਿਖੇ 17 ਮਈ ਨੂੰ  ਸਵੇਰੇ 10 ਵਜੇ ਕਰਵਾਏ ਜਾਣਗੇ। ਉਪਰੰਤ 11 ਵਜੇ ਕੀਰਤਨ ਹੋਵੇਗਾ। 12 ਵਜੇ ਗੁਰੂ ਕੇ ਲੰਗਰ ਵਰਤਾਏ ਜਾਣਗੇ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਮਾਗਮ ਵਿਚ ਪੁੱਜਣ ਦੀ ਅਪੀਲ ਕੀਤੀ ਹੈ। ਹੋਰ ਜਾਣਕਾਰੀ ਲਈ ਉਹਨਾਂ ਨਾਲ ਫੋਨ ਨੰਬਰ 236-258-1913, ਸਤਨਾਮ ਸਿੰਘ ਦਾਤੇਵਾਸ ਨਾਲ 604-710-0798, ਪਵਨ ਕੁਮਾਰ ਗਰੋਵਰ 604-300-3497, ਸੁਖਦੇਵ ਅਰੋੜਾ 604-710-5262 ਜਾਂ ਇੰਦਰਜੀਤ ਸਿੰਘ ਰੂਮੀ ਨਾਲ ਫੋਨ ਨੰਬਰ 604-716-4321 ਤੇ ਸੰਪਰਕ ਕੀਤਾ ਜਾ ਸਕਦਾ ਹੈ।