May 14, 2026

ਸਿਆਟਲ  (ਹਰਦਮ ਮਾਨ)- ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਪੰਜਾਬੀ ਸਭਾ ਬੈਲਿੰਗਹੈਮ ਦੇ ਸਾਂਝੇ ਉਪਰਾਲੇ ਸਦਕਾ ਮਦਰਜ਼ ਡੇਅ‘ ਦੇ ਪਾਵਨ ਮੌਕੇ ਤੇ ਬੀਤੇ ਐਤਵਾਰ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਆਨਲਾਈਨ (ਜ਼ੂਮ) ਸਮਾਗਮ ਨੇ ਅਮਰੀਕਾਕੈਨੇਡਾਭਾਰਤਇਟਲੀ ਅਤੇ ਇੰਗਲੈਂਡ ਦੇ ਨਾਮਵਰ ਸਾਹਿਤਕਾਰਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮਾਂ ਦੀ ਮਹਿਮਾ ਬਾਰੇ ਸੁੰਦਰ ਵਿਚਾਰਾਂ ਨਾਲ ਹੋਈ।

ਲਗਭਗ ਢਾਈ ਘੰਟੇ ਚੱਲੇ ਇਸ ਕਵੀ ਦਰਬਾਰ ਵਿੱਚ ਵੱਖ-ਵੱਖ ਦੇਸ਼ਾਂ ਤੋਂ ਜੁੜੇ ਸ਼ਾਇਰਾਂ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਰਾਹੀਂ ਮਾਂ ਦੇ ਅਨੇਕਾਂ ਰੂਪਾਂ ਨੂੰ ਪੇਸ਼ ਕੀਤਾ। ਹਾਜ਼ਰੀ ਲਗਵਾਉਣ ਵਾਲੇ ਪ੍ਰਮੁੱਖ ਕਵੀਆਂ ਵਿੱਚ ਅਵਤਾਰ ਸਿੰਘ ਆਦਮਪੁਰੀਡਾ. ਸੁਖਵੀਰ ਬੀਹਲਾਸਰਬਜੀਤ ਸਿੰਘ ਨੂਰਗੁਰਪ੍ਰੀਤ ਸੋਹਲਮਨਜੀਤ ਕੌਰ ਗਿੱਲਕਰਮਜੀਤ ਕੌਰ (ਇਟਲੀ)ਸੁਖਦੇਵ ਸਿੰਘ ਗੰਢਵਾਂਸਰਬਜੀਤ ਕੌਰ ਹਾਜੀਪੁਰਰੂਪੀ ਹੁੰਦਲਪ੍ਰੋ. ਜਗੀਰ ਸਿੰਘਦਵਿੰਦਰ ਕੌਰ ਗੁਰਾਇਆਬਿੰਦੂ ਮਠਾਰੂਮਹਿੰਦਰ ਕੌਰ ਕੁਰੂਕਸ਼ੇਤਰਪ੍ਰਵੀਨ ਕੌਰ ਬਟਾਲਾਸੁੱਖ ਸੁਖਵਿੰਦਰ ਕੌਰਮਨਪ੍ਰੀਤ ਕੌਰ ਸੰਧੂ (ਮੁੰਬਈ)ਸੁਰਜੀਤ ਕੌਰ ਟਰੰਟੋ ਅਤੇ ਮਨਜੀਤ ਸਿੰਘ ਚਾਤ੍ਰਿਕ ਸ਼ਾਮਲ ਸਨ।

ਕਵੀਆਂ ਨੇ ਜਿੱਥੇ ਮਾਂ ਦੇ ਨਿਸ਼ਕਾਮ ਪਿਆਰ ਅਤੇ ਸੰਘਰਸ਼ ਦੀ ਗਾਥਾ ਸੁਣਾਈਉੱਥੇ ਹੀ ਪਰਦੇਸਾਂ ਵਿੱਚ ਵੱਸਦੇ ਬੱਚਿਆਂ ਦੇ ਦਿਲਾਂ ਵਿੱਚ ਮਾਂ ਦੀ ਯਾਦ ਦੀ ਤੜਫ ਨੂੰ ਵੀ ਬੜੀ ਸੰਵੇਦਨਸ਼ੀਲਤਾ ਨਾਲ ਬਿਆਨ ਕੀਤਾ। ਇਹ ਪ੍ਰੋਗਰਾਮ ਇੱਕ ਅਜਿਹੇ ਗੁਲਦਸਤੇ ਵਾਂਗ ਰਿਹਾਜਿਸ ਵਿੱਚ ਹਰ ਕਵੀ ਇੱਕ ਵੱਖਰੇ ਰੰਗ ਅਤੇ ਖੁਸ਼ਬੂ ਵਾਲੇ ਫੁੱਲ ਵਾਂਗ ਸੀ। ਜ਼ੂਮ ਰਾਹੀਂ ਜੁੜੇ ਸਰੋਤਿਆਂ ਨੇ ਕਵੀਆਂ ਦੀਆਂ ਬਿਹਤਰੀਨ ਪੇਸ਼ਕਾਰੀਆਂ ਤੇ ਖੁੱਲ੍ਹ ਕੇ ਦਾਦ ਦਿੱਤੀ ਅਤੇ ਅਖੀਰ ਤੱਕ ਇਸ ਸਾਹਿਤਕ ਰੰਗ ਵਿੱਚ ਰੰਗੇ ਰਹੇ।

ਸਮਾਗਮ ਦੇ ਅਖੀਰ ਵਿੱਚ ਦੋਵਾਂ ਸਭਾਵਾਂ ਦੇ ਪ੍ਰਬੰਧਕਾਂ ਵੱਲੋਂ ਸਮੂਹ ਸ਼ਾਇਰਾਂਦਰਸ਼ਕਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾਸਾਹਿਤ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਜਿਊਂਦਾ ਰੱਖਣ ਲਈ ਅਜਿਹੇ ਸਾਹਿਤਕ ਸਮਾਗਮ ਬਹੁਤ ਮਹੱਤਵਪੂਰਨ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਲਮੀਂ ਸਾਂਝ ਅਤੇ ਸਾਹਿਤਕ ਮਿਲਾਪ ਜਾਰੀ ਰਹੇਗਾ। ਇਸ ਤਰ੍ਹਾਂ ਇਹ ਮਦਰਜ਼ ਡੇਅ‘ ਵਿਸ਼ਵ ਭਰ ਦੇ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਇੱਕ ਮਿਆਰੀ ਅਤੇ ਕਦੇ ਨਾ ਭੁੱਲਣ ਵਾਲੀ ਯਾਦ ਹੋ ਨਿੱਬੜਿਆ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਹਲ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਸਮਾਗਮ ਦੀ ਰੂਹਾਨੀਅਤ ਨੂੰ ਅੰਤ ਤੱਕ ਬਰਕਰਾਰ ਰੱਖਿਆ।

Leave a Reply

Your email address will not be published. Required fields are marked *