Oct 3, 2026

ਅੰਮ੍ਰਿਤਸਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਮੀਰੀ ਪੀਰੀ ਕਾਲਜ ਅਤੇ ਹਸਪਤਾਲ ਦਾ ਕੇਸ ਜਿੱਤਣ ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਨੂੰ ਵਧਾਈਆਂ ਦਿੱਤੀਆਂ ਹਨ । ਉਨਾਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਇਸ ਫੈਸਲੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਦੀ ਬਹੁਤ ਵੱਡੀ ਜਿੱਤ ਅਤੇ ਬਾਦਲ ਧੜੇ ਦੀ ਲੱਕ ਤੋੜਵੀਂ  ਹਾਰ ਹੋਈ ਹੈ। ਜਥੇਦਾਰ ਦਾਦੂਵਾਲ ਸਾਹਿਬ ਵਲੋਂ ਇਸ ਮੁੱਦੇ ਨੂੰ ਲੋਕਾਂ ਵਿੱਚ ਲਿਜਾਣਾ ਤੇ ਵੱਡੇ ਵਕੀਲਾਂ ਦੀ ਅਣਥੱਕ ਮਿਹਨਤ ਅਤੇ ਯਤਨਾਂ ਸਦਕਾ ਅੱਜ ਮੀਰੀ ਪੀਰੀ ਹਸਪਤਾਲ ਤੇ ਪੂਰਨ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ ਹੈ । ਪਹਿਲਾਂ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਵੱਡੇ ਵਕੀਲਾਂ ਰਾਹੀਂ ਤੇ ਸਰਕਾਰਾਂ ਤੇ ਆਪਣਾ ਅਸਰ ਰਸੂਖ ਵਰਤਕੇ ਜਿੱਤਿਆ ਤੇ ਹਰਿਆਣਾ ਦੇ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਇਆ ਸੀ ।  ਜਥੇਦਾਰ ਦਾਦੂਵਾਲ ਨੇ ਮੀਰੀ ਪੀਰੀ ਹਸਪਤਾਲ ਤੇ ਬਾਦਲਾਂ ਦੇ ਨਿੱਜੀ ਟਰੱਸਟ ਦਾ ਅਧਿਕਾਰ ਖੋਹ ਕੇ ਹਰਿਆਣੇ ਦੇ ਸਿੱਖਾਂ ਦੀ ਝੋਲੀ ਪਾ ਦਿੱਤਾ ਹੈ । ਜਿਸ ਨਾਲ਼ ਹਰਿਆਣੇ ਦੇ ਸਿੱਖਾਂ ਵਿੱਚ ਥਾਂ ਥਾਂ ਖੁਸ਼ੀ ਪਾਈਂ ਜਾ ਰਹੀ ਹੈ  ।

error: Content is protected !!