Oct 3, 2026

ਵੈਨਕੂਵਰ- ਬੀਸੀ ਕੰਸਰਵੇਟਿਵ ਪਾਰਟੀ ਲੀਡਰਸ਼ਿਪ ਲਈ ਉਮੀਦਵਾਰ ਕੈਰੀ ਲਿਨ ਫਿੰਡਲੇ ਨੇ  ਉਹਨਾਂ ਖਬਰਾਂ ਕਿ ਪਿਛਲੀ ਸੰਘੀ ਚੋਣ ਦੌਰਾਨ ਇਲੈਕਸ਼ਨਜ਼ ਕੈਨੇਡਾ ਵੱਲੋਂ ਉਸਦੀ ਮੁਹਿੰਮ ਦੀ ਜਾਂਚ ਕੀਤੀ ਜਾ ਰਹੀ ਹੈ, ਬਾਰੇ ਕਿਹਾ ਹੈ ਕਿ ਉਸਨੂੰ ਜਾਣਬੁੱਝਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿੰਡਲੇ ਨੇ ਐਕਸ ‘ਤੇ ਪੋਸਟ ਕਰਦਿਆਂ ਉਹਨਾਂ  ਦਾਅਵਿਆਂ ਨੂੰ ਨਕਾਰਿਆ ਹੈ ਅਤੇ ਚਿੰਤਾਵਾਂ ਜ਼ਾਹਰ ਕੀਤੀ ਹੈ ਕਿ ਲੀਡਰਸ਼ਿਪ ਦੌੜ ਦੇ ਇੱਕ ਮਹੱਤਵਪੂਰਨ ਮੌਕੇ  ਉਸਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿੰਡਲੇ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸਨੂੰ ਇਲੈਕਸ਼ਨਜ਼ ਕੈਨੇਡਾ ਜਾਂ ਚੋਣ ਕਮਿਸ਼ਨਰ ਤੋਂ ਸ਼ਿਕਾਇਤ ਸੰਬੰਧੀ “ਕੋਈ ਨੋਟਿਸ ਨਹੀ ਮਿਲਿਆ। ਉਸਨੂੰ ਇਸ ਬਾਰੇ ਕੇਵਲ ਮੀਡੀਆ ਖਬਰਾਂ ਤੋਂ ਪਤਾ ਲੱਗਾ ਹੈ।

error: Content is protected !!