Jun 23, 2026

ਰਾਂਚੀ-ਕੌਮੀ ਸੀਨੀਅਰ ਫੈਡਰੇਸ਼ਨ ਮੁਕਾਬਲੇ ਦੇ ਇਤਿਹਾਸਕ ਦੂਜੇ ਦਿਨ ਪੰਜਾਬ ਦੇ ਨੌਜਵਾਨ ਗੁਰਿੰਦਰਵੀਰ ਸਿੰਘ ਨੇ ਸ਼ਾਨਦਾਰ ਦੌੜ ਲਗਾਉਂਦੇ ਹੋਏ ਪੁਰਸ਼ਾਂ ਦੀ 100 ਮੀਟਰ ਦੌੜ ਦਾ ਕੌਮੀ ਰਿਕਾਰਡ ਘਟਾ ਕੇ 10.09 ਸਕਿੰਟ ਕਰ ਦਿੱਤਾ। ਦੂਜੇ ਪਾਸੇ, ਵਿਸ਼ਾਲ ਟੀਕੇ 400 ਮੀਟਰ ਦੌੜ 45 ਸਕਿੰਟ ਤੋਂ ਘੱਟ ਸਮੇਂ ਵਿੱਚ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।ਗੁਰਿੰਦਰਵੀਰ ਨੇ ਇਸ ਸੀਜ਼ਨ ਵਿੱਚ ਏਸ਼ੀਆ ਦਾ ਦੂਜਾ ਸਭ ਤੋਂ ਤੇਜ਼ ਸਮਾਂ ਕੱਢਿਆ, ਜਦੋਂ ਕਿ ਵਿਸ਼ਾਲ ਨੇ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ। ਉਸ ਵੱਲੋਂ ਲਿਆ ਗਿਆ 44.98 ਸਕਿੰਟ ਦਾ ਸਮਾਂ ਇਸ ਸਾਲ ਹੁਣ ਤੱਕ ਪੂਰੇ ਏਸ਼ੀਆ ਮਹਾਦੀਪ ਵਿੱਚ ਸਰਵੋਤਮ ਹੈ। ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ, ਸਭ ਤੋਂ ਤੇਜ਼ ਭਾਰਤੀ ਐਥਲੀਟ ਬਣਨ ਲਈ ਗੁਰਿੰਦਰਵੀਰ ਅਤੇ ਇਸ ਮੁਕਾਬਲੇ ਵਿੱਚ ਪਿਛਲੇ ਕੌਮੀ ਰਿਕਾਰਡ ਧਾਰਕ ਅਨੀਮੇਸ਼ ਕੁਜੂਰ ਵਿਚਕਾਰ ਹੋਈ 100 ਮੀਟਰ ਦੀ ਟੱਕਰ ਨੂੰ ਭਵਿੱਖ ’ਚ ਯਾਦ ਰੱਖਿਆ ਜਾਵੇਗਾ। ਇਹੀ ਗੱਲ ਵਿਸ਼ਾਲ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਵੀ ਲਾਗੂ ਹੁੰਦੀ ਹੈ, ਜਿਸ ਦਾ 44.98 ਸਕਿੰਟ ਦਾ ਸਮਾਂ ਇਸ ਸੀਜ਼ਨ ਵਿੱਚ ਹੁਣ ਤੱਕ ਏਸ਼ੀਆ ’ਚ ਸਭ ਤੋਂ ਵਧੀਆ ਹੈ। ਇਸ ਇਤਿਹਾਸਕ ਦਿਨ ’ਤੇ ਮਹਿਜ਼ 30 ਮਿੰਟਾਂ ਦੇ ਅੰਦਰ-ਅੰਦਰ ਦੋ ਕੌਮੀ ਰਿਕਾਰਡ ਟੁੱਟਦੇ ਦੇਖੇ ਗਏ।

Leave a Reply

Your email address will not be published. Required fields are marked *