Jul 13, 2026

ਐਬਸਫੋਰਡ – ਐਬਸਫੋਰਡ ਦੇ ਜੀ ਸਟਾਰ ਇੰਟੀਰੀਅਰ ਦੇ ਮਾਲਕ ਸ ਸੁਖਵਿੰਦਰ ਸਿੰਘ ਗਿੱਲ ਅਤੇ ਗਿੱਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਸਤਿਕਾਰਯੋਗ ਮਾਤਾ ਗੁਰਦਿਆਲ ਕੌਰ ( ਸੁਪਤਨੀ ਸ ਕੁਲਵੰਤ ਸਿੰਘ ਗਿੱਲ ਸਾਬਕਾ ਸਰਪੰਚ ਗੌੰਸਗੜ) ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 29 ਮਈ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਪਿੰਡ ਗੌਂਸਗੜ ਦੇ ਸ਼ਮਸ਼ਾਨਘਾਟ ਵਿਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਭਾਈਚਾਰੇ ਦੀ ਮੌਜੂਦਗੀ ਵਿਚ ਧਾਰਮਿਕ ਰਸਮਾਂ ਮੁਤਾਬਿਕ ਕਰ ਦਿੱਤਾ ਗਿਆ। ਭੋਗ ਅਤੇ ਅੰਤਿਮ ਅਰਦਾਸ ਦੀ ਜਾਣਕਾਰੀ ਬਾਦ ਵਿਚ ਦਿੱਤੀ ਜਾਵੇਗੀ। ਗਿੱਲ ਪਰਿਵਾਰ ਨਾਲ ਹਮਦਰਦੀ ਲਈ ਜਸਵੀਰ ਕੌਰ ਸਾਬਕਾ ਸਰਪੰਚ ਖੁਵਾਜਕੇ, ਨਿਰਭਿੰਦਰ ਸਿੰਘ, ਸੁਖਵਿੰਦਰ ਸਿੰਘ ਗਿੱਲ ਨਾਲ ਫੋਨ ਨੰਬਰ- 95929-03425, 98724-30830 ਜਾਂ 604-825-4479 ਤੇ ਸੰਪਰਕ ਕੀਤਾ ਜਾ ਸਕਦਾ ਹੈ।