May 30, 2026

ਐਡਮਿੰਟਨ ਵਿਚ ਸ਼ਾਨਦਾਰ ਵਿਆਹ ਸਮਾਗਮਾਂ ਦੌਰਾਨ ਕਈ ਹਸਤੀਆਂ ਨੇ ਨਵ -ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ-

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਨਿਵਾਸੀ ਸ ਗੁਰਭਲਿੰਦਰ ਸਿੰਘ ਸੰਧੂ ( ਵਾਈਸ ਚੇਅਰਮੈਨ ਵਰਲਡ ਫਾਈਨੈਸ਼ੀਅਲ ਗਰੁੱਪ, ਆਨਰੇਰੀ ਸੰਪਾਦਕ ਦੇਸ਼ ਪ੍ਰਦੇਸ ਟਾਈਮਜ਼ ਕੈਨੇਡਾ ) ਤੇ ਸ੍ਰੀਮਤੀ ਮਨਜੋਤ ਕੌਰ ਸੰਧੂ ਦੇ ਬੇਟੇ ਸੁਖਮਨਰਾਜ ਸਿੰਘ ਸੰਧੂ ਦਾ ਸ਼ੁਭ ਆਨੰਦ ਕਾਰਜ ਬੀਬਾ ਸੰਗਮ ਕੌਰ ਸਰਾਂ ( ਸਪੁਤਰੀ ਸ ਜਸਪ੍ਰੀਤ ਸਿੰਘ ਸਰਾਂ ਤੇ ਸ੍ਰੀਮਤੀ ਕਰਮਜੀਤ ਕੌਰ ਸਰਾਂ) ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਗੁਰਦੁਆਰਾ ਨਾਨਕਸਰ ਐਡਮਿੰਟਨ ਵਿਖੇ ਵਿਆਹ ਸਮਾਗਮ ਸਮੇਂ ਪ੍ਰਸਿੱਧ ਰਾਗੀ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਲਾਵਾਂ ਦਾ ਪਾਠ ਅਤੇ ਰਸਭਿੰਨਾ ਕੀਰਤਨ ਕੀਤਾ।  ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਐਡਮਿੰਟਨ ਦੇ ਵੀਵਾਨ ਬੈਂਕੁਇਟ ਹਾਲ ਵਿਚ ਕੀਤੀ ਗਈ। ਵਿਆਹ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਭਾਈਚਾਰਕ ਸਾਂਝ ਵਾਲੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇ ਨਾਲ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪੰਜਾਬ ਤੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪੁੱਜੇ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਵਿਆਹ ਸਮਾਗਮਾਂ ਵਿਚ ਹੋਰ ਅਹਿਮ ਹਸਤੀਆਂ ਤੋਂ ਇਲਾਵਾ ਐਸ ਜੀ ਐਲ ਚੈਰੀਟੇਬਲ ਟਰੱਸਟ ਜਲੰਧਰ ਦੇ ਚੇਅਰਮੈਨ ਮਨਿੰਦਰ ਸਿੰਘ ਰਿਆੜ, ਵਰਲਡ ਫਾਈਨੈਂਸ਼ੀਅਲ ਗਰੁੱਪ ਦੇ  ਐਗਜੈਕਟਿਵ ਚੇਅਰਮੈਨ ਹਰਸ਼ਮਿੰਦਰ ਸਿੰਘ ਰਾਜਾ ਧਾਲੀਵਾਲ, ਐਡਮਿੰਟਨ ਤੋਂ ਐਮ ਪੀ ਟਿਮ ਉਪਲ, ਸਾਬਕਾ ਮੰਤਰੀ ਤੇ ਮੇਅਰ ਅਮਰਜੀਤ ਸੋਹੀ, ਐਮ ਐਲ ਏ ਜਸਵੀਰ ਦਿਓਲ, ਐਮ ਪੀ ਜਗਸ਼ਰਨ ਸਿੰਘ ਮਾਹਲ, ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ, ਸਾਬਕਾ ਐਮ ਪੀ ਦਵਿੰਦਰ ਸ਼ੋਰੀ, ਰੋਮੀ ਸਿੱਧੂ, ਡਾ ਹਰਜੋਤ ਕੌਰ ਸਿੰਘ, ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤ ਹੇਅਰ, ਆਸਦੀਪ ਸਿੰਘ ਚੀਮਾ, ਗੁਰਸ਼ਰਨ ਚੀਮਾ, ਮੀਡੀਆ ਸ਼ਖਸੀਅਤਾਂ ਵਿਚ ਗੁਰਸ਼ਰਨ ਸਿੰਘ ਬੁੱਟਰ (ਮਾਈ ਰੇਡੀਓ), ਜਰਨੈਲ ਸਿੰਘ ਬਸੋਤਾ ( ਓਮਨੀ ਟੀਵੀ ),  ਪਰਮਵੀਰ ਸਿੰਘ ਬਾਠ, ਅਵਨੀਤ ਸਿੰਘ ਤੇਜਾ ( ਪ੍ਰਾਈਮ ਏਸ਼ੀਆ), ਸੁਖਵਿੰਦਰ ਸਿੰਘ ਚੋਹਲਾ ( ਦੇਸ਼ ਪ੍ਰਦੇਸ ਟਾਈਮਜ਼ ਵੈਨਕੂਵਰ), ਗੁਰਨਾਮ ਸਿੰਘ ਡੌਡ, ਪਰਮਜੀਤ ਸਿੰਘ ਬਾਠ , ਰੇਸ਼ਮ ਮੁੰਡੀ, ਉਘੇ ਗਾਇਕ ਪੱਪੂ ਜੋਗਰ, ਟੋਰਾਂਟੋ ਤੋਂ ਪਰਦੁਮਣ ਸਿੰਘ ਗਿੱਲ, ਸਰੀ ਤੋਂ ਕੁਲਵਿੰਦਰ ਸਿੰਘ ਸੰਧੂ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ ਜਿਹਨਾਂ ਨੇ ਸੰਧੂ ਤੇ ਸਰਾਂ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

Leave a Reply

Your email address will not be published. Required fields are marked *