May 30, 2026
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਉੱਘੇ ਸਿੱਖ ਵਿਦਵਾਨ ਅਤੇ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ 1998 ਤੋਂ 2008 ਤੱਕ ਹੈੱਡ ਗਰੰਥੀ ਦੀਆਂ  ਸੇਵਾਵਾਂ ਨਿਭਾ ਚੁੱਕੇ ਵੈਨਕੂਵਰ ਰੋਸ ਗੁਰੂਘਰ ਨਤਮਸਤਕ ਹੋਏ। ਉਨ੍ਹਾਂ ਨੇ ਉਨ੍ਹਾਂ ਸਮਿਆਂ ਵਿਚ ਗੁਰੂ ਘਰ ਸੇਵਾਵਾਂ ਨਿਭਾਈਆਂ ਜਦੋਂ ਲੰਗਰ ਦਾ ਹੁਕਮਨਾਮਾ ਜਾਰੀ ਕਰਕੇ ਗ੍ਰੰਥੀ ਸਿੰਘਾਂ ਨੂੰ ਗੁਰੂ ਘਰ ਤੋਂ ਰੋਕਿਆ ਗਿਆ ਸੀ। ਉਹ ਸਮਾਂ ਗੁਰੂ ਘਰ ਵਾਸਤੇ ਬਹੁਤ ਹੀ ਮੁਸ਼ਕਿਲ ਦਾ ਸਮਾਂ ਸੀ। ਇਨ੍ਹਾਂ ਨੇ ਆਪੀਆਂ ਸੇਵਾਵਾਂ ਬਾਖ਼ੂਬੀ ਨਾਲ ਨਿਭਾਈਆਂ। ਅੱਜ ਵੀ ਸੰਗਤਾਂ ਉਨ੍ਹਾਂ ਦੀਆਂ ਵਡਮੁੱਲੀਆਂ ਸੇਵਾਵਾਂ ਨੂੰ ਯਾਦ ਕਰਦੀਆਂ ਹਨ। ਉਨ੍ਹਾਂ ਨੇ ਕਈ ਮਿਸ਼ਨਰੀ ਵਿਦਿਆਰਥੀਆਂ ਨੂੰ ਕੋਰਸ ਵੀ  ਕਰਵਾਇਆ। ਸੰਥਿਆ ਦੀਆਂ ਕਲਾਸਾਂ ਕੀਤੀਆਂ। ਕਥਾ ਦੇ ਪ੍ਰਵਾਹ ਚਲਾਏ। 2008 ਤੋਂ ਉਹ ਟੋਰਾਂਟੋ ਚਲੇ ਗਏ ਸਨ। ਇਸ ਹਫ਼ਤੇ ਪਰਿਵਾਰਿਕ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਆਏ ਸਨ। ਪ੍ਰਬੰਧਕ ਕਮੇਟੀ ਦੇ ਤਿੰਨ ਸਾਬਕਾ ਪ੍ਰਧਾਨ ਤੇ ਸਕੱਤਰ ਨੇ ਪਲੇਕ ਦੇ ਕੇ ਸਨਮਾਨਿਤ ਕੀਤਾ। ਗਿਆਨੀ ਹਰਮਿੰਦਰਪਾਲ ਸਿੰਘ ਜੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਉਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਪਿਆਰ ਤੋਂ ਬਹੁਤ ਖ਼ੁਸ਼ ਹੋਏ  ਅੱਗੇ ਵਾਸਤੇ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਫ਼ਤਾ ਜਾਂ ਦੋ ਹਫ਼ਤਿਆਂ ਵਾਸਤੇ ਸੰਗਤਾਂ ਦੀ ਗੁਰਬਾਣੀ ਵਿਆਖਿਆ ਕਰਨ ਲਈ ਰੂਬਰੂ ਹੋਣਗੇ।
ਗੁਰਸਿਮਰਨ ਸੋਹਲ ਤੇ ਰਮਨਦੀਪ ਕੌਰ ਦਾ ਸ਼ੁਭ ਆਨੰਦ ਕਾਰਜ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਕਾਕਾ ਗੁਰਸਿਮਰਨ ਸੋਹਲ ਦਾ ਅਨੰਦ ਕਾਰਜ ਬੀਬਾ ਰਮਨਦੀਪ ਨਾਲ ਪਿਛਲੇ ਹਫ਼ਤੇ  ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਗੁਰਮਰਯਾਦਾ ਨਾਲ ਹੋਇਆ।
ਗੁਰਸਿਮਰਨ ਸਿੰਘ ਸੋਹਲ ਸ  ਹਰਮੇਲ ਸਿੰਘ ਤੇ ਨਵਿੰਦਰ ਕੌਰ ਦਾ ਬੇਟਾ ਹੈ। ਉਹ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਸ ਕਸ਼ਮੀਰ ਸਿੰਘ ਧਾਲੀਵਾਲ ਦੇ ਕਰੀਬੀ ਰਿਸ਼ਤੇਦਾਰ ਹਨ। ਲੜਕੇ ਦੇ ਪਰਿਵਾਰ ਵੱਲੋਂ ਮਾਮਾ ਜੀ ਆਤਮਾ ਸਿੰਘ ਚੱਠਾ ਕੈਲੇਫੋਰਨੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਹੋਰ ਵੀ ਸਾਕ ਸੰਬੰਧੀਆਂ ਨੇ ਬੇਟੇ ਤੇ ਬੇਟੀ ਨੂੰ ਅਸ਼ੀਰਵਾਦ ਦਿੱਤਾ। ਨਵਤੇਜ ਸੋਹਲ (ਬੱਬੂ) ਨੇ ਵਿਆਹ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਾਲ ਨਿਭਾਈਆਂ। ਗਿਆਨੀ ਹਰਮਿੰਦਰਪਾਲ ਸਿੰਘ ਨੇ ਲਾਵਾਂ ਦਾ ਭਾਵ ਬੱਚਿਆਂ ਨੂੰ ਪਿਆਰ ਨਾਲ ਸਰਵਣ ਕਰਵਾਇਆ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਜੋੜੀ ਨੂੰ ਅਸ਼ੀਰਵਾਦ ਦਿੱਤਾ ਗਿਆ।
ਅਰਵਿੰਨ ਸੰਧੂ ਦਾ 16ਵਾਂ ਜਨਮ ਦਿਨ ਗੁਰੂ ਘਰ ਵਿਖੇ ਮਨਾਇਆ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਵਿਖੇ ਕਾਕਾ ਅਰਵਿੰਨ ਸੰਧੂ ਦਾ 16ਵਾਂ ਜਨਮ ਦਿਨ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ  ਮਨਾਇਆ ਗਿਆ। ਕਾਕਾ ਅਰਵਿੰਨ ਦੇ ਪਿਤਾ ਸ ਰਮਨਦੀਪ ਸਿੰਘ ਸੰਧੂ ਅਤੇ ਮਾਤਾ ਹਰਜੀਤ ਕੌਰ ਸੰਧੂ ਨੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਬੱਚੇ ਦੇ ਦਾਦਾ ਸ ਜਸਵੀਰ ਸਿੰਘ ਸੰਧੂ ਅਤੇ ਦਾਦੀ  ਨਿਰਮਲ ਕੌਰ ਸੰਧੂ,  ਨਾਨਾ ਸ ਕੁਲਦੀਪ ਸਿੰਘ ਭੱਟੀ ਅਤੇ ਨਾਨੀ  ਬਲਵੀਰ ਕੌਰ ਭੱਟੀ ਵੀ ਹਾਜ਼ਰ ਸਨ। ਸੰਧੂ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਗਿਆਨੀ ਜੀ ਨੇ ਬੇਟੇ ਦੀ ਤੰਦਰੁਸਤੀ, ਉਚੇਰੀ ਵਿੱਦਿਆ, ਚੰਗੀ ਸੰਗਤ ਲਈ ਅਰਦਾਸ ਬੇਨਤੀ ਕੀਤੀ। ਕੀਰਤਨੀ ਜਥੇ ਨੇ ਅਸੀਸ ਦੇ ਸ਼ਬਦ ਗਾਇਣ ਕੀਤੇ। ਪ੍ਰਬੰਧਕ ਕਮੇਟੀ ਵੱਲੋਂ ਬੇਟੇ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸਮੂਹ ਸਾਕ ਸੰਬੰਧੀਆਂ ਨੇ ਬੇਟੇ ਨੂੰ ਅਸ਼ੀਰਵਾਦ ਦਿੱਤਾ।

Leave a Reply

Your email address will not be published. Required fields are marked *