Oct 3, 2026

ਸਰੀ ( ਦੇ ਪ੍ਰ ਬਿ)- ਖਬਰ ਹੈ ਕਿ ਸਰੀ ਪੁਲਿਸ ਦੇ ਮੁਖੀ ਨੌਰਮ ਲਿਪਿੰਸਕੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਲਿਪਿੰਸਕੀ ਸ਼ਹਿਰ ਦੀ ਨਵੀਂ ਮਿਉਂਸਪਲ ਫੋਰਸ ਦੇ ਪਹਿਲੇ ਮੁਖੀ ਸਨ। ਸੂਤਰਾਂ ਮੁਤਾਬਿਕ ਸਰੀ ਪੁਲਿਸ ਬੋਰਡ ਵਲੋਂ  ਪੁਲਿਸ ਮੁਖੀ ਨੌਰਮ ਲਿਪਿੰਸਕੀ ਨੂੰ ਵੀਰਵਾਰ ਸ਼ਾਮ 4 ਵਜੇ ਤੱਕ ਅਸਤੀਫਾ ਦੇਣ ਜਾਂ ਬਰਖਾਸਤ ਕੀਤੇ ਜਾਣ ਲਈ ਕਿਹਾ ਗਿਆ  ਹੈ।

ਇੱਕ ਸਰੋਤ ਦੇ ਅਨੁਸਾਰ, ਜੋ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸਰੀ ਪੁਲਿਸ ਬੋਰਡ ਦੀ ਮੀਟਿੰਗ ਉਪਰੰਤ ਪੁਲਿਸ ਚੀਫ ਨੇ  ਆਪਣਾ ਬੈਜ ਵਾਪਸ ਕਰ ਦਿੱਤਾ ਅਤੇ ਉਹ ਪੁਲਿਸ ਹੈੱਡਕੁਆਰਟਰ ਛੱਡਕੇ ਚਲੇ ਗਏ ।  ਪੋਸਟਮੀਡੀਆ ਨੇ ਇਸ ਬਾਰੇ ਕੋਈ ਪੁਸ਼ਟੀ ਨਹੀ ਕੀਤੀ ਕਿ ਜੇਕਰ ਲਿਪਿੰਸਕੀ ਅਸਤੀਫਾ ਦਿੰਦਾ ਹੈ ਜਾਂ ਬਰਖਾਸਤ ਕੀਤਾ ਜਾਂਦਾ ਹੈ ਤਾਂ ਉਸਨੂੰ ਮੁਆਵਜ਼ੇ ਵਜੋਂ ਕਿੰਨੀ ਰਕਮ ਮਿਲ ਸਕਦੀ ਹੈ। ਲਿਪਿੰਸਕੀ 2020 ਤੋਂ ਨਵੀਂ ਮਿਉਂਸਪਲ ਫੋਰਸ ਦੇ ਪਹਿਲੇ ਮੁਖੀ ਰਹੇ ਹਨ।
ਸਾਬਕਾ ਮੁਖੀ ਕੋਲ ਪੁਲਿਸਿੰਗ ਵਿੱਚ 45 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਸਰੀ ਪੁਲਿਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਲਿਪਿੰਸਕੀ ਨੇ ਕਈ ਸੀਨੀਅਰ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਡੈਲਟਾ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਵਜੋਂ, ਐਡਮੰਟਨ ਪੁਲਿਸ ਸੇਵਾ ਦੇ ਡਿਪਟੀ ਚੀਫ਼ ਵਜੋਂ, ਅਤੇ ਆਰ ਸੀ ਐਮ ਪੀ  ਦੇ ਸਹਾਇਕ ਕਮਿਸ਼ਨਰ ਵਜੋਂ ਸ਼ਾਮਲ ਹਨ।

ਸਰੀ ਪੁਲਿਸ  ਦੀ ਸ਼ੁਰੂਆਤ ਸਾਬਕਾ ਮੇਅਰ ਡੱਗ ਮੈਕਲਮ ਦੁਆਰਾ ਕੀਤੀ ਗਈ ਸੀ ਅਤੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਦੁਆਰਾ ਇਸਦਾ ਵਿਰੋਧ ਕੀਤਾ ਗਿਆ ਸੀ।

ਸਮਝਿਆ ਜਾਂਦਾ ਹੈ ਕਿ ਪਿਛਲੇ ਸਮੇਂ ਤੋਂ ਆਰ ਸੀ ਐਮ ਪੀ ਦੀ ਥਾਂ ਸਰੀ ਪੁਲਿਸ ਦੀ ਸਥਾਪਨਾ ਦੇ ਬਾਵਜੂਦ ਸ਼ਹਿਰ ਵਿਚ ਅਪਰਾਧ ਦਰ ਵਿਚ ਕੋਈ ਕਮੀ ਨਹੀ ਆਈ। ਬਲਕਿ ਪਿਛਲੇ ਕੁਝ ਸਮੇਂ ਤੋਂ ਜਬਰੀ ਵਸੂਲੀ, ਗੋਲੀਬਾਰੀ ਅਤੇ ਹਿੰਸਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ। ਸ਼ਹਿਰ ਦੀ ਬਿਜਨਸ ਕਮਿਊਨਿਟੀ ਭਾਰੀ ਪ੍ਰੇਸ਼ਾਨੀ ਚੋ ਗੁਜਰ ਰਹੀ ਹੈ। ਇਸ ਦੌਰਾਨ ਸਰੀ ਪੁਲਿਸ ਦੀ ਕਾਰਗੁਜਾਰੀ ਉਪਰ ਸਵਾਲ ਉਠਦੇ ਰਹੇ ਹਨ।

 

error: Content is protected !!