Jun 10, 2026

ਸ੍ਰੀਨਗਰ: ਉੜੀ ਦੇ ਕਮਲਕੋਟ ਵਿੱਚ ਕੰਟਰੋਲ ਰੇਖਾ (LoC) ਨੇੜੇ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਲਾਸਟ ਵਿੱਚ ਫ਼ੌਜ ਦੇ ਦੋ ਜਵਾਨ ਦੇਸ਼ ਲਈ ਸ਼ਹੀਦ ਹੋ ਗਏ। ਮੰਗਲਵਾਰ ਦੇਰ ਸ਼ਾਮ ਉੜੀ ਦੇ ਕਮਲਕੋਟ ਵਿੱਚ ਲਾਈਨ ਆਫ਼ ਕੰਟਰੋਲ (LoC) ਨੇੜੇ ਹੋਏ ਇੱਕ ਅਚਾਨਕ ਧਮਾਕੇ ਵਿੱਚ ਫ਼ੌਜ ਦੇ ਦੋ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਸ਼ਹੀਦ ਜਵਾਨਾਂ ਦੀ ਪਛਾਣ ਮਹਾਰਾਸ਼ਟਰ ਦੇ ਐਰੋਲੀ ਦੇ ਰਹਿਣ ਵਾਲੇ ਚਵਾਨ ਵਿਕਰਮ ਬਾਲਕ੍ਰਿਸ਼ਨ ਅਤੇ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਕਰਾਡ ਤਹਿਸੀਲ ਦੇ ਸ਼ਾਹਪੁਰ ਦੇ ਰਹਿਣ ਵਾਲੇ ਅਰਜੁਨ ਜਾਧਵ ਰਾਜੇਂਦਰ ਵਜੋਂ ਹੋਈ ਹੈ। ਇਸ ਘਟਨਾ ਵਿੱਚ ਦੋਵੇਂ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਸ੍ਰੀਨਗਰ ਦੇ ਬਾਦਾਮੀਬਾਗ ਸਥਿਤ 92 ਬੇਸ ਹਸਪਤਾਲ ਲਿਜਾਇਆ ਗਿਆ ਸੀ। ਬਾਅਦ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।

Leave a Reply

Your email address will not be published. Required fields are marked *