Jun 10, 2026

ਵੈਨਕੂਵਰ,(ਮਲਕੀਤ ਸਿੰਘ)- ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਦੀ ਧਰਤੀ ਤੇ ਪਸਾਰਨ ਲਈ ਯਤਨਸ਼ੀਲ ਵਿਰਸਾ ਫਾਉਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤਕੀ  10ਵਾਂ ਸਲਾਨਾ ਮੇਲਾ ਵਿਰਸੇ ਦਾ 4 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਸ਼ਾਮੀ 6 ਵਜੇ ਤੱਕ  ਏ ਜੀ  ਰਿਕ ਸੈਂਟਰ ਐਬਸਫੋਰਡ ਵਿੱਚ ਕਰਵਾਇਆ ਜਾ ਰਿਹਾ ਹੈ>  ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਧਰਮਵੀਰ ਧਾਲੀਵਾਲ, ਦਵਿੰਦਰ ਬਚਰਾ, ਮਨਜੀਤ ਥਿੰਦ ਅਤੇ ਬਲਜਿੰਦਰ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਮਨ ਰੋਜੀ, ਅਨਮੋਲ ਰਤਨ, ਰਮਨ ਸੰਧੂ, ਜਿੰਦਰ ਸੈਣੀ,ਗੁਰਦੇਵ ਕੌਰ, ਏਕਨੂਰ ਤੇ ਅਨਮੋਲ ਰਤਨ ਦੀ ਭੰਗੜਾ ਟੀਮ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ  । ਇਸ ਮੇਲੇ ਵਿੱਚ ਕੈਲਗਰੀ ਤੋਂ ਡਾ ਬਲਵਿੰਦਰ ਕੌਰ ਬਰਾੜ ਅਤੇ ਇੰਗਲੈਂਡ ਤੋਂ ਦਿਵਦੀਪ ਕੌਰ ਬਰਾੜ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ

Leave a Reply

Your email address will not be published. Required fields are marked *