ਵਿੰਨੀਪੈੱਗ 13.ਜੂਨ ( ਯਾਦਵਿੰਦਰ ਸੰਧੂ ) ਮੈਨੀਟੋਬਾ ਦੇ ਵਿੰਨੀਪੈੱਗ ਸ਼ਹਿਰ ਵਿੱਚ ਟਰਾਂਸਪੋਰਟ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਯੂਨੀਸਿਟੀ ਟੈਕਸੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਦੀ ਸਲਾਨਾ ਚੋਣ ਪ੍ਰਕਿਰਿਆ ਪੰਜਾਬ ਕਲਚਰ ਸੈਂਟਰ ਵਿੰਨੀਪੈੱਗ ਵਿੱਚ ਬਹੁਤ ਹੀ ਸ਼ਾਂਤ ਅਤੇ ਨਿਯਮਤ ਤਰੀਕੇ ਨਾਲ ਨੇਪਰੇ ਚੜੀ। ਇਹਨਾਂ ਚੋਣਾਂ ਵਿਚ ਜਿਥੇ ਇੱਕ ਪਾਸੇ ਜਗਜੀਤ ਦਿਉਲ ਧੜਾ ਚੋਣ ਮੈਦਾਨ ਵਿੱਚ ਸੀ ਜੋ ਕੇ ਪਹਿਲਾਂ ਹੀ ਲਗਾਤਾਰ ਤਿੰਨ ਸਾਲਾਂ ਤੋਂ ਕੰਪਨੀ ਮੈਨਜਮੈਂਟ ਨੂੰ ਚਲਾ ਰਹੇ ਸਨ ਜਦ ਕਿ ਦੂਸਰੇ ਪਾਸੇ ਤਰਲੋਚਨ ਗਿੱਲ ਦੀ ਅਗਵਾਈ ਹੇਠ ਇਹਨਾਂ ਚੋਣਾਂ ਵਿੱਚ ਮੁਕਾਬਲਾ ਕੀਤਾ ਜਾ ਰਿਹਾ ਸੀ | ਦੋਵਾਂ ਗਰੁੱਪਾਂ ਵਲੋਂ ਕੰਪਨੀ ਦੀ ਬੇਹਤਰੀ ਲਈ ਕੰਮ ਕਰਨ ਦੇ ਨਾਮ ਸਮੂਹ ਸ਼ੇਅਰ ਹੋਲਡਰ ਵੋਟਰਾਂ ਕੋਲੋਂ ਸਾਥ ਦੀ ਮੰਗ ਕੀਤੀ ਗਈ | ਸਾਰਾ ਦਿਨ ਚੱਲੀ ਚੋਣ ਪ੍ਰਕਿਰਿਆ ਵਿੱਚ ਆਖ਼ਰ ਜੱਗੀ ਪ੍ਰਧਾਨ ਦੇ ਧੜੇ ਨੇ ਫਿਰ ਤੋਂ ਬਾਜ਼ੀ ਮਾਰ ਲਈ |
ਜਿੰਨਾਂ ਵਿੱਚ ਜਗਜੀਤ ਸਿੰਘ ਦਿਉਲ, ਰਾਜਵੰਤ ਸਿੰਘ ਰੰਧਾਵਾ, ਸੁਖਰਾਜ ਸਿੰਘ ਸਿੱਧੂ, ਹਰਦੀਪ ਸਿੰਘ ਮਾਂਗਟ, ਸਤਿਨਾਮ ਸਿੰਘ ਬਸਰਾ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਚੁਣੇ ਗਏ | ਜਿਨ੍ਹਾਂ ਨੇ ਕੰਪਨੀ ਦੀ ਬੇਹਤਰੀ ਲਈ ਵਾਅਦਾ ਕਰਦਿਆਂ ਸਮੂਹ ਹਾਜਰ ਸਖਸੀਅਤਾਂ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਵਿਸ਼ਵਾਸ ਤੇ ਖ਼ਰਾ ਉਤਰਨ ਦਾ ਪ੍ਰਣ ਲਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਧਾਲੀਵਾਲ, ਰਵੀ ਸੰਧੂ, ਯਾਦਵਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ ਬੇਦੀ, ਹਰਪਾਲ ਸਿੰਘ, ਸੁਰਿੰਦਰਪਾਲ ਸਿੰਘ ਸੋਹਲ, ਲਖਵਿੰਦਰ ਸਿੰਘ ਵਾਂਦਰ, ਜਗਜੀਵਨ ਸਿੰਘ, ਬਲਦੇਵ ਸਿੰਘ ਹੰਸ, ਸਵਰਨ ਸਿੰਘ ਹੰਸ , ਹਰਜਿੰਦਰ ਸਿੰਘ ਚਾਹਲ, ਪਰਮਿੰਦਰ ਸਿੰਘ ਗਰੇਵਾਲ, ਅਭਿਸ਼ੇਕ ਤਾਰਾ ਤੋਂ ਇਲਾਵਾ ਕੰਪਨੀ ਦੇ ਸਮੂਹ ਸ਼ੇਅਰ ਹੋਲਡਰ ਹਾਜਰ ਸਨ।




