Aug 23, 2026

ਚਿਲਾਵੈਕ- ਇਥੋ ਨੇੜੇ ਕਲਟਸ ਲੇਕ ਵਾਟਰ ਪਾਰਕ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਣ ਵਾਪਰੀ ਘਟਨਾ ਦੌਰਾਨ ਲਗਪਗ 12 ਬੱਚੇ ਜ਼ਖਮੀ ਹੋ ਗਏ। ਸੋਮਵਾਰ 15 ਜੂਨ ਨੂੰ ਵਾਪਰੀ ਘਟਨਾ ਮੱਦੇਨਜ਼ਰ ਵਰਕਸੇਫਬੀਸੀ ਅਧਿਕਾਰੀਆਂ ਦੁਆਰਾ ਜਾਂਚ ਸ਼ੁਰੂ ਕੀਤੀ ਗਈ ਹੈ।
ਫੀਲਡ ਟ੍ਰਿਪ ‘ਤੇ ਗਏ ਬੱਚਿਆਂ  ਦੇ ਸਮੂਹ ਦੇ ਪੈਰ ਸੜ ਗਏ ਸਨ ਜਦੋਂ ਇਕ ਰਾਈਡ ਦੇ ਨੇੜੇ ਬਿਜਲੀ ਦੀ ਤਾਰ ਸਪਾਰਕ ਕਰ ਗਈ।

ਵਾਟਰਪਾਰਕ ਦੇ ਅਧਿਕਾਰੀਆਂ ਨੇ ਸੋਮਵਾਰ ਦੇਰ ਰਾਤ ਇੱਕ ਬਿਆਨ ਦਿੱਤਾ ਕਿ ਜਾਂਚ ਲਈ ਪਾਰਕ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ  ਗਿਆ ਹੈ ਅਤੇ ਉਹ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ।  ਚਿਲੀਵੈਕ ਆਰਸੀਐਮਪੀ ਦਾ ਕਹਿਣਾ ਹੈ ਕਿ ਇਸ ਘਟਨਾ ਪਿੱਛੇ ਕੋਈ ਸ਼ਰਾਰਤ ਨਜ਼ਰ ਨਹੀਂ ਆਉਂਦੀ। ਵਾਟਰ ਪਾਰਕ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ  ਅਸੀਂ ਇਸ ਘਟਨਾ ਨਾਲ ਆਈ ਭਾਈਚਾਰੇ ਦੀ ਚਿੰਤਾ ਨੂੰ ਸਮਝਦੇ ਹਾਂ ਅਤੇ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।  ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਘਟਨਾ ਉਪਰੰਤ 12 ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਜ਼ਿਆਦਾਤਰ ਬੱਚੇ ਪੋਰਟ ਕੋਕੁਇਟਲਮ ਦੇ ਮਿਨਖਾੜਾ ਮਿਡਲ ਸਕੂਲ ਤੋਂ ਵਾਟਰਪਾਰਕ ਦੇ ਫੀਲਡ ਟ੍ਰਿਪ ‘ਤੇ ਸਨ।