Oct 3, 2026

ਸਰੀ -ਸਰੀ ਦੇ ਘੁੰਮਣ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਸਤਿਕਾਰਯੋਗ ਸ ਚੂਹੜ ਸਿੰਘ ਘੁੰਮਣ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 80 ਸਾਲ ਦੇ ਸਨ। ਪੰਜਾਬ ਦੇ ਫਗਵਾੜਾ ਨੇੜੇ ਪਿੰਡ ਘੁੰਮਣਾਂ ਨਾਲ ਸਬੰਧਿਤ ਸ ਚੂਹੜ ਸਿੰਘ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 24 ਜੂਨ ਦਿਨ ਬੁੱਧਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਸਰੀ-ਡੈਲਟਾ ਵਿਖੇ ਬਾਦ ਦੁਪਹਿਰ 3 ਵਜੇ ਹੋਵੇਗੀ।

 

error: Content is protected !!