ਵੈਨਕੂਵਰ (ਮਲਕੀਤ ਸਿੰਘ)- ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਅਨਮੋਲ ਪੰਜਾਬੀ ਵਿਰਸੇ ਨੂੰ ਵਿਦੇਸ਼ਾਂ ਦੀ ਧਰਤੀ ਤੇ ਪ੍ਰਫੁੱਲਤ ਕਰਨ ਲਈ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ 28 ਜੂਨ ਸਰੀ ਦੇ ਪਾਇਲ ਬਿਜਨਸ ਸੈਂਟਰ ਚ ਸਥਿਤ ਰਾਇਲ ਕਿੰਗ ਪੈਲਸ ‘ਚ ‘ਤੀਆਂ ਦੀਆਂ ਰੌਣਕਾਂ’ ਮੇਲਾ ਆਯੋਜਿਤ ਕਰਵਾਇਆ ਜਾਵੇਗਾ ਇਸ ਸਬੰਧੀ ‘ਗਹਿਣਾ ਗੱਟਾ ਜਿਉਲਰਜ਼ ਬਾਏ ‘ ਰਾਜ ਪੁਰੇਵਾਲ ਅਤੇ ‘ਸੀਰਤ ਜਿਉਲਰੀ’ ਵਾਲੇ ਕਿਰਨ ਬਰਾੜ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਨਿਰੰਤਰ ਚੱਲਣ ਵਾਲੇ ਇਸ ਮੇਲੇ ਚ ਪ੍ਰਸਿੱਧ ਪੰਜਾਬੀ ਭੰਗੜਾ ਗਰੁੱਪ ਅਨਮੋਲ ਰਤਨ ਤੋਂ ਇਲਾਵਾ ਹੋਰ ਕਈ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਤੇ ਪੇਂਡੂ ਵਿਰਸੇ ਨਾਲ ਸੰਬੰਧਿਤ ਪੁਰਾਤਨ ਵਸਤਾਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ ਇਸ ਮੇਲੇ ਦੀ ਐਂਟਰੀ ਬਿਲਕੁਲ ਫਰੀ ਰੱਖੀ ਗਈ ਹੈ
