Jul 25, 2026

ਸਰੀ- ਬੀਤੇ ਦਿਨ ਸ੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੇ ਪ੍ਰਧਾਨ ਸ ਬੇਅੰਤ ਸਿੰਘ ਧਾਲੀਵਾਲ ਦਾ ਸਰੀ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਉਘੇ ਅਕਾਲੀ ਆਗੂ ਸ ਰਣਜੀਤ ਸਿੰਘ ਖੰਨਾ ਤੇ ਸਾਥੀਆਂ ਵਲੋਂ ਉਹਨਾਂ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਸ ਧਾਲੀਵਾਲ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਚਰਚਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਵਾਦਿਤ ਵੀਡੀਓ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਿਮਾ ਜਾਚਨਾ ਮੰਗੇ ਜਾਣ ਦੀ ਥਾਂ ਗੁਰੂ ਪੰਥ ਨਾਲ ਮੱਥਾ ਲਗਾਉਣ ਅਤੇ ਸਾਰੀਆਂ ਸਰਕਾਰੀ ਸ਼ਕਤੀਆਂ ਜਥੇਦਾਰ ਨੂੰ ਬਦਨਾਮ ਕਰਨ ਲਈ ਝੋਕ ਦੇਣ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਝਾੜੂ ਪਾਰਟੀ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ। ਇਸ ਮੌਕੇ ਸ ਧਾਲੀਵਾਲ ਦਾ ਸਵਾਗਤ ਕਰਨ ਵਾਲਿਆਂ ਵਿਚ ਸ ਰਣਜੀਤ ਸਿੰਘ ਖੰਨਾ ਦੇ ਨਾਲ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ, ਡਾ ਸੁਰਿੰਦਰਪਾਲ ਸਿੰਘ ਔਲਖ, ਜੋਗਾ ਸਿੰਘ ਲੱਲੀ, ਹਰਗੋਪਾਲ ਸਿੰਘ ਰੰਧਾਵਾ, ਨਿਰੰਜਣ ਸਿੰਘ ਲੇਹਲ ਤੇ ਹੋਰ ਹਾਜ਼ਰ ਸਨ।