ਬੇਬਾਕ ਗੱਲਾਂ ਸ਼ਾਨਦਾਰ ਅਭਿਨੈ ਨਾਮ ਹੈ_ਪੂਨਮ ਸੂਦ
ਪੂਨਮ ਸੂਦ ਬਹੁਤ ਪ੍ਰਤਿਭਾ ਵਾਲੀ ਐਕਟ੍ਰੈਸ ਹੈ ਤੇ ਓਸ ਕੋਲ ਫ਼ਿਲਮਜ਼ ਵੀ ਬਹੁਤ ਆਈਆਂ ਪਰ ਜੇਕਰ ਇਹ ਫ਼ਿਲਮਾਂ ਵੱਡੇ ਮੇਕਰ ਲੋਕਾਂ ਦੀਆਂ ਹੁੰਦੀਆਂ ਤਾਂ ਅੱਜ ਓਹ ਸੋਨਮ ਬਾਜਵਾ,ਸਿੰਮੀ ਚਾਹਲ ਦੀ ਕਤਾਰ ਵਿੱਚ ਹੁੰਦੀ।ਪੂਨਮ ਸੂਦ ਨੂੰ ਥੋੜ੍ਹਾ ਮਲਾਲ ਇਸ ਗੱਲ ਦਾ ਹੈ ਪਰ ਓਹ ਥੱਕੀ ਭੀ ਨਹੀਂ ਓਸ ਹਿੰਮਤ ਨਹੀਂ ਹਾਰੀ ਤੇ ਅੱਜ ਵੀ ਕਈ ਟੋਪ ਬੈਨਰ ਦੀਆਂ ਫਿਲਮਾਂ ਵਿੱਚ ਓਹ ਸਹਿ ਨਾਇਕਾ ਹੈ।ਪੂਨਮ ਸੂਦ ਨੇ ਸ਼ੋਰਟ ਫ਼ਿਲਮ ਖੇਤਰ ਵਿੱਚ ਨਾਂਅ ਬਣਾਇਆ ਹੈ ਤੇ ਟੈਲੀ ਫ਼ਿਲਮਾਂ ਦੇ ਇਲਾਵਾ ਪੂਨਮ ਸੂਦ ਨੇ ਵੈੱਬ ਸੀਰੀਜ਼ ਤੇ ਵੈੱਬ ਫ਼ਿਲਮਜ਼ ਦੇ ਇਲਾਵਾ ਮਾਡਲਿੰਗ ਵੀ ਕੀਤੀ ਹੈ।ਓਹ ਟੋਪ ਕਲਾਸ ਐਡਾਂ ਦੀ ਮਾਡਲ ਹੈ ਤੇ ਵੀਡੀਓ ਗੀਤਾਂ ਵਿੱਚ ਵੀ ਓਸ ਦੇ ਚਿਹਰੇ ਦੀ ਪਹਿਚਾਣ ਹੋਈ ਹੈ।ਪੂਨਮ ਸੂਦ ਬਾਰੇ ਡਾਇਰੈਕਟਰ ਬੌਬੀ ਬਾਜਵਾ ਨੇ ਕਿਹਾ ਸੀ ਕਿ ਓਹ ਹਰੇਕ ਤਰ੍ਹਾਂ ਦੇ ਕਿਰਦਾਰ ਕਰਦੀ ਹੈ।ਓਹ ਕਿਰਦਾਰ ਨੂੰ ਜਿਉਂਦੀ ਹੈ ਤੇ ਬੌਬੀ ਬਾਜਵਾ ਨੇ ਵੀ ਆਪਣੇ ਕਈ ਪ੍ਰੋਜੈਕਟਾਂ ਵਿੱਚ ਕੰਮ ਓਸ ਨੂੰ ਦਿੱਤਾ ਹੈ।ਪੂਨਮ ਸੂਦ ਇਸ ਦੇ ਇਲਾਵਾ ਬੇਬਾਕ ਵਿਚਾਰਾ ਵਾਲੀ ਹੈ ਤੇ ਓਸ ਬੇਬਾਕੀ ਨਾਲ ਕਿਹਾ ਕਿ ਮਰਦ ਨੂੰ ਹਰ ਖੁੱਲ੍ਹ ਔਰਤ ਸੋਚੇ ਵੀ ਤਾਂ ਨੇਰ੍ਹ ਲਿਆ ਦਿੰਦੇ ਨੇ ਸਮਾਜਿਕ ਠੇਕੇਦਾਰ।ਪੂਨਮ ਸੂਦ ਦਾ ਕਹਿਣਾ ਹੈ ਕਿ ਮਾਡਲ ਐਕਟ੍ਰੈਸ ਹਾਂ ਨਾਲ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਸਰਗਰਮ ਹਾਂ ਤੇ ਇਸ ਨਾਲ ਮਾਨਸਿਕਤਾ ਸਮਝ ਆਉਂਦੀ ਹੈ ਤੇ ਮਾਨਸਿਕਤਾ ਦੂਜੇ ਦੀ ਸਮਝੀ ਜਾਂਦੀ ਹੈ।ਪੂਨਮ ਸੂਦ ਅੱਜ ਵੀ ਫਿੱਟ ਹੈ ਤੇ ਕਸਰਤ ਰੋਜ਼ ਕਰਨ ਨਾਲ ਬਿਲਕੁਲ ਯੁਵਾ ਲੱਗਦੀ ਹੈ ।ਆਸ ਹੈ ਵੱਡੇ ਬੈਨਰ ਦੀ ਕੋਈ ਫਿਲਮ ਓਸ ਦੇ ਸਾਰੇ ਉਲਾਹਮੇ ਲਾਹ ਦੇਵੇਗੀ।
ਆਸ਼ਾ ਭੋਂਸਲੇ ਨੇ ਕਿਹਾ ਸੀ ਸਾਬਾਸ਼_ਸੁਖਮਿੰਦਰ ਧੰਜਲ
ਸੁਖਮਿੰਦਰ ਧੰਜਲ ਟੈਲੇਂਟ ਦੀ ਕਦਰ ਸ਼ੁਰੂ ਤੋਂ ਹੀ ਕਰਦਾ ਆਇਆ ਡਾਇਰੈਕਟਰ ਹੈ।ਅਸੀਂ ਉੱਠ ਕਿ ਇੱਕ ਫ਼ਿਲਮ ਇਧਰ ਉਧਰ ਹੋਣ ਤੇ ਅਗਲੇ ਦੀ ਕਿਰਦਾਰ ਕੁਸ਼ੀ ਕਰਨ ਲਈ ਐਪ ਭਰ ਦਿੰਦੇ ਹਾਂ ਪਰ ਓਸ ਦੀਆਂ ਪ੍ਰਾਪਤੀਆਂ ਸਭ ਨੂੰ ਪਤਾ ਪਰ ਦਿਸਦੀਆਂ ਨਹੀਂ ਹਨ।ਫਿਲਮ “ਮੇਲਾ” ਲਈ ਸੁਖਮਿੰਦਰ ਧੰਜਲ ਨੇ ਆਪਣੇ ਸੰਗੀਤ ਨਿਰਦੇਸ਼ਕ ਵਿਦਯੂਤ ਗੋਸਵਾਮੀ ਨੂੰ ਕਿਹਾ ਕਿ ਓਹ ਇਹ ਗਾਣਾ ਆਸ਼ਾ ਭੋਂਸਲੇ ਤੋਂ ਪਲੇਅ ਬੈਕ ਲੈਣ।ਰਿਕਾਰਡਿੰਗ ਲਈ ਸਟੂਡੀਓ ਆਈ ਲੇਟ ਆਸ਼ਾ ਭੋਂਸਲੇ ਜੀ ਨੇ ਪਹਿਲੀ ਵਾਰ ਗਾਣਾ ਓਕ ਜੀ ਸੁੱਖੀ ਦੇ ਮੂੰਹ ਤੋਂ ਸੁਣਨ ਦੇ ਬਾਵਜ਼ੂਦ ਤਿੰਨ ਵਾਰ ਗਾਇਆ ਕਿ ਕੋਈ ਕਮੀਂ ਨਾ ਰਹੇ ਤੇ ਸੰਗੀਤਕਾਰ ਵਿਦਯਿਤ ਗੋਸਵਾਮੀ ਨੂੰ ਕਿਹਾ ਕਿ ਯੁਵਾ ਡਾਇਰੈਕਟਰ ਧੰਜਲ ਪੰਜਾਬੀ ਫ਼ਿਲਮ ਖੇਤਰ ਵਿੱਚ ਬਹੁਤ ਅੱਗੇ ਜਾਣਗੇ।ਸੁਖਮਿੰਦਰ ਧੰਜਲ ਅਨੁਸਾਰ ਇਹ ਹੁੰਦੇ ਨੇ ਮਹਾਨ ਗਾਇਕ ਜਿਹੜੇ ਬੋਲਾਂ, ਤਰਜ਼ ਤੇ ਸੰਗੀਤ ਦੀ ਕਦਰ ਕਰਦੇ ਹਨ। ਆਸ਼ਾ ਭੋਂਸਲੇ ਨੇ ਕਿਹਾ ਕਿ ਸਾਬਾਸ਼ ਭਾਈ ਛੋਟੇ ਸੁਖਮਿੰਦਰ ਆਪ ਕਾ ਭਵਿੱਖ ਉੱਜਵਲ ਹੈ ਤੇ ਮਿਊਜ਼ਿਕ ਡਾਇਰੈਕਟਰ ਵਿਦੂਟ ਗੋਸਵਾਮੀ ਨੇ ਕਿਹਾ ਕਿ ਆਸ਼ਾ ਭੋਂਸਲੇ ਜੀ ਕਦੇ ਐਨਾ ਟਾਈਮ ਬਾਲੀਵੁੱਡ ਰਿਕਾਰਡਿੰਗ ਨੂੰ ਨਹੀਂ ਦਿੰਦੇ ਜਿੰਨਾ ਰੀਝ ਨਾਲ ਪਲੇਅ ਬੈਕ ਦੇਣ ਲਈ ਓਹਨਾਂ ਸਾਨੂੰ ਦਿੱਤਾ ਤੇ ਇਹ ਕ੍ਰੈਡਿਟ ਸੁਖਮਿੰਦਰ ਧੰਜਲ ਨੂੰ ਜਾਂਦਾ ਹੈ।
ਹਿੰਮਤ ਸੰਧੂ ਦੀ ਆਵਾਜ਼ “ਦਸਤਾਰ” ਦਾ ਗੀਤ_ਖੰਡੇ ਦੀ ਧਾਰ
ਹਿੰਮਤ ਸੰਧੂ ਅੱਜ ਦੇ ਯੁਵਾ ਵਰਗ ਦਾ ਚਹੇਤਾ ਨਾਇਕ ਹੈ ਤੇ ਇਸ ਵੇਲੇ ਗਾਇਕੀ ਤੇ ਨਾਇਕੀ ਦੋਵਾਂ ਵਿੱਚ ਹਿੰਮਤ ਦੀ ਹਿੰਮਤ ਨੂੰ ਦਾਦ ਮਿਲ ਰਹੀ ਹੈ।ਅਮਰ ਹੁੰਦਲ “ਬੀਬੀ ਰਜਨੀ” ਜਿਹੀ ਸੁਪਰ ਹਿੱਟ ਧਾਰਮਿਕ ਇਤਿਹਾਸਕ ਫਿਲਮ ਦੇ ਚੁੱਕੇ ਨੇ ਤੇ ਇਹਨਾਂ ਦੇ ਨਿਰਦੇਸ਼ਨ ਚ ਹੁਣ “ਦਸਤਾਰ ” ਆ ਰਹੀ ਹੈ।ਇਸ ਦਾ ਨਾਇਕ ਹਿੰਮਤ ਸੰਧੂ ਹੈ ਤੇ ਇਸ ਦਾ ਗੀਤ “ਖੰਡੇ ਦੀ ਧਾਰ”ਚਰਚਿਤ ਖ਼ੂਬ ਹੋਏਗਾ।ਐਮ ਏਕਸ ਆਰ ਸੀ ਆਈ ਨੇ ਇਸ ਧਾਰਮਿਕ ਗੀਤ ਦਾ ਸੰਗੀਤ ਦਿੱਤਾ ਹੈ ਤੇ ਇਸ ਗੀਤ ਨੂੰ ਮਿਸਾਲ ਨੇ ਲਿਖਿਆ ਹੈ।ਹਿੰਮਤ ਸੰਧੂ ਨੇ ਕਿਹਾ ਕਿ “ਖੰਡੇ ਦੀ ਧਾਰ” ਗਾ ਕਿ ਓਸ ਨੂੰ ਬਹੁਤ ਸ਼ਾਂਤੀ ਮਿਲੀ ਤੇ ਜਨਤਾ ਫਿਲਮ “ਦਸਤਾਰ ” ਚ ਇਹ ਗੀਤ ਦੇਖ ਸੁਣ ਉਮੀਦ ਹੈ ਸੰਤੁਸ਼ਟ ਹੋਏਗੀ।ਇਹ ਫਿਲਮ ਵ੍ਹਾਈਟ ਹਿੱਲ ਸਟੂਡੀਓ ਦੀ ਹੈ ਤੇ ਓਸ ਨੇ ਹੌਟ ਸਪੋਟ ਨਾਲ ਮਿਲ ਇਸ ਦਾ ਨਿਰਮਾਣ ਕੀਤਾ ਹੈ।”ਦਸਤਾਰ ” ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੰਘ ਸਿੱਧੂ ਨੇ ਕੀਤਾ ਹੈ ਤੇ ਇਹ ਗੀਤ “ਖੰਡੇ ਦੀ ਧਾਰ” ਚਲ ਗਿਆ ਤਾਂ ਹਿੰਮਤ ਸੰਧੂ ਦੀ ਫ਼ਿਲਮੀ ਗਾਇਕੀ ਦੀ ਹਿੰਮਤ ਹੋਰ ਵਧੇਗੀ ਤੇ “ਦਸਤਾਰ ” ਚਲ ਗਈ ਤਾਂ ਫਿਲਮ ਨਾਇਕੀ ਦੀ ਹਿੰਮਤ ਹੋਰ ਵਾਧਾ ਆਫ਼ਰੀਨ।
ਖਾਮੋਸ਼ੀ ਤੂਫ਼ਾਨ ਦਾ ਸੰਕੇਤ ਹੁੰਦੀ ਹੈ ਜਰਨੈਲ ਘੁਮਾਣ _ਬੰਨੀ ਸ਼ਰਮਾ
ਜਰਨੈਲ ਘੁਮਾਣ ਪੰਜਾਬੀ ਸੰਗੀਤ ਜਗਤ ਦਾ ਧਰੂ ਤਾਰਾ ਹੈ, ਰਾਤ ਦਿਨ ਸਰਗਰਮ ਹਰੇਕ ਪਾਸੇ ਸੀ ਐਮ ਸੀ ਤੇ ਜਰਨੈਲ ਘੁਮਾਣ ਪੇਸ਼ ਕਰਦੇ ਨੇ ਦੀ ਗੂੰਜ ਤੇ ਪੰਜਾਬੀ ਮਿਊਜ਼ਿਕ ਦੇ ਦਿੱਗਜ ਜਰਨੈਲ ਘੁਮਾਣ ਨੇ ਅੱਤੀ ਆਧੁਨਿਕ ਸੁਰ ਸੰਗਮ ਸਟੂਡੀਓ ਚੰਡੀਗੜ ਰਿਕਾਰਡਿੰਗ ਲਈ ਰੱਖਿਆ ਹੈ।ਦੂਜੇ ਪਾਸੇ ਬੰਨੀ ਸ਼ਰਮਾ ਪੰਜਾਬੀ ਸੰਗੀਤ ਦਾ ਪ੍ਰਮੋਟਰ ਤੇ ਦੇਸ਼ ਵਿਦੇਸ਼ ਸ਼ੋ ਪ੍ਰਬੰਧ ਤੇ ਦੋਵਾਂ ਦਾ ਪਿਆਰ ਸੱਚਾ ਸੁੱਚਾ ਹੈ।ਬੰਨੀ ਸ਼ਰਮਾ ਦੇ ਕੋਈ ਵੀ ਸਮਾਗਮ ਹੋਏ ਜਰਨੈਲ ਘੁਮਾਣ ਉਚੇਚ ਨਾਲ ਚੰਡੀਗੜ੍ਹ ਤੋਂ ਆਉਂਦੇ ਹਨ।ਬੰਨੀ ਸ਼ਰਮਾ ਤੇ ਜਰਨੈਲ ਘੁਮਾਣ ਪਿਛਲੇ ਸਾਲ ਕਾਫ਼ੀ ਐਕਟਿਵ ਰਹੇ ਤੇ ਓਹਨਾਂ ਕਈ ਟਰੈਕ ਏ ਆਈ ਨਾਲ ਪੇਸ਼ ਕੀਤੇ।ਹਨ।ਬੰਨੀ ਸ਼ਰਮਾ ਤੇ ਜਰਨੈਲ ਘੁਮਾਣ ਫਿਲਹਾਲ ਸ਼ਾਂਤ ਤੇ ਚੁੱਪ ਹਨ। ਕਈ ਗਰਮੀ ਦਾ ਹਵਾਲਾ ਦਿੰਦੇ ਨੇ ਪਰ ਨਹੀਂ ਇਹ ਚੁੱਪ ਬਹੁਤ ਕੁੱਛ ਨਵਾਂ ਤੇ ਤਹਿਲਕਾ ਮਚਾਉਣ ਵਾਲੇ ਸਮਾਚਾਰ ਨੂੰ ਸਮੇਟ ਬੈਠੀ ਹੈ ਬਸ ਥੋੜਾ ਟਾਈਮ ਇੰਤਜ਼ਾਰ ਕਰੋ।ਬੰਨੀ ਸ਼ਰਮਾ ਨੇ ਕਿਹਾ ਕਿ ਟਰੈਕ ਪੇਸ਼ਕਾਰੀ ਆਮ ਗੱਲ ਹੈ ਤੇ ਜਰਨੈਲ ਘੁਮਾਣ ਵੀ ਵਿਸ਼ਵ ਪੱਧਰ ਤੇ ਬਹੁਤ ਕੁੱਛ ਮਨੋਰੰਜਨ ਖੇਤਰ ਲਈ ਕਰਨਾ ਚਾਹੁੰਦੇ ਹਨ।ਜਰਨੈਲ ਘੁਮਾਣ ਨੇ ਅੱਜ ਤੱਕ ਯਰਾਨੇ ਕਮਾਏ ਹਨ ਪਰ ਵਪਾਰਕ ਹੋਣਾ,ਦੱਬੇ ਕੁੱਚਲੇ ਸੰਗੀਤਕ ਇਨਸਾਨ ਨੂੰ ਚੁੱਕਣਾ ਓਹਨਾਂ ਦੀ ਫਿਤਰਤ ਹੈ।ਬੰਨੀ ਸ਼ਰਮਾ ਨੇ ਬਿਨ ਕਿਸੇ ਠੋਸ ਨੀਤੀ ਦੇ ਕਦੇ ਕਾਹਲ ਨਹੀ ਕੀਤੀ ਤੇ ਜਿਹੜਾ ਵੀ ਨਤੀਜ਼ਾ ਆਏ ਓਹ ਹਿੱਟ ਆਏ ਇਹੀ ਕੋਸ਼ਿਸ਼ ਰਹਿੰਦੀ ਹੈ।ਬੰਨੀ ਸ਼ਰਮਾ ਤੇ ਜਰਨੈਲ ਘੁਮਾਣ ਦੀ ਯਾਰੀ ਜਾਨ ਤੋਂ ਪਿਆਰੀ ਮਨੋਰੰਜਨ ਖੇਤਰ ਲਈ ਲਾਭ ਹੈ।
ਉਸਤਾਦ ਸ਼ਗਿਰਦ ਸੇਰ ਨੂੰ ਸਵਾ ਸੇਰ ਰਜਨੀ ਮਾਨ _ਗੁਰਨੂਰ ਮਾਨ (5)
ਗੋਰੀ ਮਾਂ ਦੀ ਜਾਈ ਗੋਰੀ ਹੀ ਹੋਊ ਤੇ ਹੈ ਗੁਰਨੂਰ ਮਾਨ।ਸੁਰੀਲੀ ਅੰਮਾਂ ਦੀ ਧੀ ਸੁਰ ਰਾਣੀ ਹੈ ਗੁਰਨੂਰ ਤੇ ਤੇ ਇਸ ਵੇਲੇ ਮਾਝੇ ਦੀ ਗਾਇਕੀ ਵਿੱਚ ਚਲ ਸੋ ਚਲ ਨੇ ਰਜਨੀ ਮਾਨ ਤੇ ਗੁਰਨੂਰ ਮਾਨ। ਰਜਨੀ ਮਾਨ ਉਸਤਾਦ ਏ ਗੁਰਨੂਰ ਮਾਨ ਦੀ ਤੇ ਰਜਨੀ ਮਾਨ ਕੋਲ ਸੁਰ ਤੇ ਦੋਗਾਣੇ ਵਿੱਚ ਓਸ 10 ਸਾਲ ਰਾਜ ਕੀਤਾ ਤੇ ਹੁਣ ਇੱਕਲੀ ਗਾਇਕੀ ਵਿੱਚ ਬੱਲੇ ਬੱਲੇ ਕਰਵਾ ਰਹੀ ਹੈ।ਰਜਨੀ ਮਾਨ ਦੇ ਇਸ ਵੇਲੇ ਖ਼ੂਬ ਮੇਲੇ ਲੱਗ ਰਹੇ ਹਨ ਤੇ ਗੱਲ ਓਸ ਦੀ ਸ਼ਗਿਰਦ ਗੁਰਨੂਰ ਮਾਨ ਦੀ ਤਾਂ ਉਹ ਤੇ ਦੂਜੀ ਕੌਰ ਬੀ ਬਣੇਗੀ।ਗੁਰਨੂਰ ਮਾਨ ਨੇ ਕਿਹਾ ਕਿ ਓਹ ਸਟਾਰ ਬਣੇਗੀ ਓਸ ਦੀ ਆਵਾਜ਼ ਤੇ ਅੰਦਾਜ਼ ਸਾਰੇ ਉਹ ਨੂੰ ਇਹੀ ਆਖਦੇ ਹਨ।ਰਜਨੀ ਮਾਨ ਤੇ ਗੁਰਨੂਰ ਮਾਨ ਕਲ ਨੂੰ ਇਕਠਿਆਂ ਵੀ ਲਾ ਸਕਦੀਆਂ ਹਨ ਤੇ ਇਹ ਵੀ ਹੈ ਕਿ ਨੂਰਾਂ ਭੈਣਾਂ ਦੀ ਤਰਾਂ ਉਸਤਾਦ ਸ਼ਗਿਰਦ ਧਮਾਲ ਪਾਉਣ ਪਰ ਇਹ ਕਿਆਸ ਅਰਾਈ ਹੈ ਹੋ ਸਕਦਾ ਹੈ ਰਜਨੀ ਮਾਨ ਇੱਕਲੇ ਆਪ ਗਾਉਂਦੀ ਰਹੇ ਤੇ ਗੁਰਨੂਰ ਮਾਨ ਵੱਖਰਾ ਹਾਂ ਇੱਕ ਅੱਧੇ ਗਾਣੇ ਨੂੰ ਓਹ ਕਲੱਬ ਕਰ ਸਕਦੀਆਂ ਹਨ।ਵੈਸੇ ਦੋਵੇਂ ਉਸਤਾਦ ਸ਼ਗਿਰਦ ਭੈਣਾਂ ਨਿੱਕੀ ਵੱਡੀ ਲੱਗਦੀਆਂ ਹਨ। ਇੱਕ “ਸਵਾਲ” ਵਾਲੀ ਦੂਜੀ “ਕ੍ਰਾਈਮ” ਵਾਲੀ।
ਥੀਏਟਰ ਦੀ ਰਾਣੀ ਫ਼ੀਚਰ ਫ਼ਿਲਮਾਂ ਵੱਲ ਬਣੇਗੀ ਸਟਾਰ_ਅਨਮੋਲ ਸਿੰਗਾ
ਰਿਆੜਕੀ ਦਾ ਮਾਣ ਹੈ ਅੱਲ੍ਹੜ ਕੁੜੀ ਅਨਮੋਲ ਸਿੰਗਾ ਜਿਸ ਨੇ ਪੰਜ ਸੋ ਤੋਂ ਵੱਧ ਸਟੇਜ ਨਾਟਕ ਕੀਤੇ ਨੇ ਕਿਹਾ ਜਾਂਦਾ ਹੈ ਕਿ ਨੁੱਕੜ ਨਾਟਕ ਜਾਂ ਸਟੇਜ ਫੁੱਲ ਨਾਟਕ ਵੱਖ ਵੱਖ ਕਿਰਦਾਰ ਕਰ ਕਿ ਓਹ ਰੰਗਮੰਚ ਦੀ ਕਵੀਨ ਬਣ ਚੁੱਕੀ ਹੈ।ਫਖਰ ਹੈ ਬਟਾਲਾ ਤੇ ਜਿਲ੍ਹਾ ਗੁਰਦਾਸਪੁਰ ਨੂੰ ਕਿ ਕਈ ਸਕੂਲ ,ਕਾਲਜ ਪੱਧਰ ਤੇ ਖੇਡੇ ਨਾਟਕਾਂ ਨੇ ਅਨਮੋਲ ਨੂੰ ਬੈਸਟ ਐਕਟ੍ਰੈਸ ਦੇ ਸਨਮਾਨ ਦਿਵਾਏ ਹਨ।ਅਨਮੋਲ ਸਿੰਗਾ ਨੂੰ ਦਲਜੀਤ ਸਿੰਘ ਸੋਨਾ ਨੇ ਆਪਣੀ ਕਮਾਂਡ ਵਿੱਚ ਪ੍ਰਪੱਕ ਐਕਟ੍ਰੈਸ ਬਣਾਇਆ ਹੈ ਤੇ ਸੋਨਾ ਨਿਰਦੇਸ਼ਤ ਫ਼ਿਲਮ ਵੀ ਓਹ ਨਾਇਕਾ ਬਣ ਕਰਨ ਜਾ ਰਹੀ ਹੈ।ਅਨਮੋਲ ਸਿੰਗਾ ਦੀ ਇੰਨੀ ਉਮਰ ਨਹੀਂ ਜਿੰਨੀਆਂ ਓਸ ਕੋਲ ਪ੍ਰਾਪਤੀਆਂ ਹਨ।ਬਾਲੀਵੁੱਡ ਦੀ ਵੈੱਬ ਸੀਰੀਜ਼ “ਵੇਕਿੰਗ ਆਫ ਨੇਸ਼ਨ ” ਦੇ ਨਾਲ ਓਸ ਨੇ “ਟੋਪ ਕੋਪ ” ਚ ਵੀ ਕੰਮ ਕੀਤਾ ਹੈ।ਅਨਮੋਲ ਸਿੰਗਾ ਸੱਚਮੁੱਚ ਚਮਕਦੀ ਸਟਾਰ ਹੈ ਤੇ ਦੋ ਤਿੰਨ ਸਾਲ ਤੱਕ ਓਹ ਹਰ ਪੱਖ ਤੋਂ ਨਿਪੁੰਨ ਪਾਲੀਵੁੱਡ ਫ਼ਿਲਮਜ਼ ਦੀ ਹੀਰੋਇਨ ਹੋਏਗੀ। “,ਦੂਜੀ ਵਾਰ ਪਿਆਰ ” ਸਮੇਤ ਓਸ ਕੋਲ ਬਹੁਤ ਫ਼ਿਲਮਾਂ ਹਨ ਤੇ “ਨਾਟ ਘਰ ਅੰਮ੍ਰਿਤਸਰ ” ਦੇ ਨਾਲ ਸੋਨਾ ਐਕਟਿੰਗ ਅਕੈਡਮੀ ਦੀ ਉਹ ਮਾਣਮੱਤੀ ਐਕਟ੍ਰੈਸ ਹੈ।ਛੋਟੀ ਉਮਰ ਵੱਡੀਆਂ ਵੱਡੀਆਂ ਪ੍ਰਾਪਤੀਆਂ ਤੇ ਤਜ਼ਰਬਾ ਅਨਮੋਲ ਸਿੰਗਾ ਨੂੰ ਅਨਮੋਲ ਐਕਟ੍ਰੈਸ ਦਾ ਰੁਤਬਾ ਦੇ ਰਿਹਾ ਹੈ।




