Jun 29, 2026

ਵੈਨਕੂਵਰ, 27 ਜੂਨ (ਮਲਕੀਤ ਸਿੰਘ) –ਬੀਤੇ ਦਿਨ ਪੰਜਾਬੀ ਸਾਹਿਤ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਲੇਖਕ ਰਾਜ ਕਾਕੜਾ ਦੀ ਪੁਸਤਕ ‘ਪੈਂਡਾ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐਮ ਪੀ ਸੁੱਖ ਧਾਲੀਵਾਲ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਪ੍ਰੀਤ ਸਿੰਘ ਧਾਲੀਵਾਲ ਵੱਲੋਂ  ਨਿਭਾਈ ਗਈ।
ਸਮਾਗਮ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ, ਸਿਆਸਤਦਾਨਾਂ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ ਅਤੇ ਪੁਸਤਕ ਦੀ ਪ੍ਰਕਾਸ਼ਨਾ ਨੂੰ ਪੰਜਾਬੀ ਸਾਹਿਤ ਲਈ ਇੱਕ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ।
ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ‘ਪੈਂਡਾ’ ਜੀਵਨ ਦੇ ਸੰਘਰਸ਼, ਮਨੁੱਖੀ ਭਾਵਨਾਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਨ ਵਾਲੀ ਰਚਨਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੁਸਤਕ ਪਾਠਕਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫਲ ਰਹੇਗੀ।
ਸਮਾਗਮ ਦੌਰਾਨ ਪੁਸਤਕ ਬਾਰੇ ਵਿਸਥਾਰਪੂਰਵਕ ਵਿਚਾਰ-ਚਰਚਾ ਵੀ ਕੀਤੀ ਗਈ, ਜਿਸ ਦੌਰਾਨ ਹਾਜ਼ਰੀਨ ਨੇ ਲੇਖਕ ਨਾਲ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ। ਅੰਤ ਵਿੱਚ ਲੇਖਕ ਰਾਜ ਕਾਕੜਾ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਸਾਹਿਤ ਪ੍ਰੇਮੀਆਂ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਵਿਧਾਇਕ ਮਨਦੀਪ ਧਾਲੀਵਾਲ, ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ, ਗਾਇਕ ਨਛੱਤਰ ਗਿੱਲ, ਰੇਡੀਓ ਹੋਸਟ ਹਰਜਿੰਦਰ ਥਿੰਦ, ਗੀਤਕਾਰ ਗਿੱਲ ਰੌਂਤਾ, ਪ੍ਰੀਆ ਨਿੱਜਰ, ਹੈਰੀ ਸੱਚਦੇਵਾ, ਕਿੰਦਾ ਸ਼ਮੀਪੁਰ, ਹਰਮੀਤ ਸਿੰਘ ਖੁਡੀਆਂ, ਸਾਹਿਬ ਸਿੰਘ ਥਿੰਦ, ਨਵਜੋਤ ਸਿੰਘ, ਪਰਮਜੀਤ ਸਿੰਘ, ਸੁਖਦੀਪ ਸਿੰਘ, ਤਨਪ੍ਰੀਤ ਸਿੰਘ, ਪਰਸਨ ਸਿੰਘ ਭੁੱਲਰ, ਮਨਦੀਪ ਸਿੰਘ ਤਤਲਾ, ਤਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਸ਼ੁਭਕਰਮਨ ਧਾਲੀਵਾਲ, ਧਰਮਪਾਲ ਮਰਵਾਹਾ, ਧੀਰਜ ਮਰਵਾਹਾ, ਡਾ ਜਸਵਿੰਦਰ ਸਿੰਘ ਦਿਲਾਵਰੀ, ਹਰਜੀਤ ਰਿੱਕੀ, ਕਰਮ ਬਾਠ, ਕੇਸੂ ਰਾਮ ਨਾਇਕ, ਹਰਜਿੰਦਰ ਸਿੰਘ, ਬਿੰਦੂ ਦਲਵੀਰ ਕੌਰ, ਨਛੱਤਰ ਕੈਲਾ,  ਮਾਰਕੋਜ ਸਕਿਓਰਟੀ ਤੋਂ ਦਿਲਾਵਰ ਰੰਧਾਵਾ, ਹਰਮਨ ਰਣਵਿਜੇ, ਬੱਬੂ ਗਿੱਲ, ਕਵ ਗਰੇਵਾਲ,ਡਾ. ਮਲਕੀਤ ਸਿੰਘ ਸਿੱਧੂ, ਕੁਲਬੀਰ ਸਿੰਘ ਬੈਣੀਵਾਲ, ਹਰਦੀਪ ਸਿੰਘ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਤਸਵੀਰਾਂ: ਮਲਕੀਤ ਸਿੰਘ

Leave a Reply

Your email address will not be published. Required fields are marked *