Jun 30, 2026

ਲੁਧਿਆਣਾ 28 ਜੂਨ ( ਸਤੀਸ਼ ਸਚਦੇਵਾ )-ਸ਼ਹੀਦ ਭਗਤ ਸਿੰਘ ਮੌਰਨਿੰਗ ਵਾਕਰ ਕਲੱਬ , ਸ਼ਹੀਦ ਭਗਤ ਸਿੰਘ ਨਗਰ ਐਫ ਬਲਾਕ , ਪੱਖੋਵਾਲ ਰੋਡ ਲੁਧਿਆਣਾ ਵੱਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਕਲੱਬ ਦੇ ਜਿਨ੍ਹਾਂ ਮੈਂਬਰਾਂ ਦੇ ਮਹੀਨਾ ਜੂਨ ਵਿੱਚ ਜਨਮ ਦਿਨ  ਆਉਂਦੇ ਹਨ ਰਲ ਕੇ ਮਨਾਏ ਜਾਂਦੇ ਹਨ , ਇਸ ਵਾਰ ਸਤੀਸ਼ ਸਚਦੇਵਾ ਅਤੇ  ਭੈਣ ਜਸਵਿੰਦਰ ਕੌਰ ਦਾ ਜਨਮ ਦਿਨ ਪਾਰਕ ਵਿੱਚ ਮਨਾਇਆ ਗਿਆ,  ਜਿੱਥੇ ਸਾਰਿਆਂ ਨੇ ਕੇਕ ਕੱਟਿਆ , ਵਧੀਆ ਰਿਫਰੈਸ਼ਮੈਟ ਚਾਹ ਸਨੈਕਸ ਦਾ ਪ੍ਹਬੰਧ ਕੀਤਾ ਗਿਆ ਸੀ> ਕਲੱਬ ਦੇ ਹੁਦੇਦਾਰ ਸ਼੍ਰੀ ਮਨਿੰਦਰ ਸਿੰਘ ਥਿੰਦ , ਇੰਦਰਜੀਤ ਰਾਏਪੁਰ , ਕੁਲਵਿੰਦਰ ਸਿੰਘ , ਪਰਮਿੰਦਰ ਸਿੰਘ ਫੁੱਲਵਾਲ , ਮੇਜਰ ਸਿੰਘ ਬਰਾੜ , ਮਨਮੋਹਨ ਸਿੰਘ ਗਰੇਵਾਲ , ਕਰਨੈਲ ਸਿੰਘ , ਮਾਸਟਰ ਰੂਪ ਲਾਲ , ਹਰਜੀਤ ਸੰਗੋਵਾਲ , ਕ੍ਰਿਸ਼ਨ ਸੂਦ ,  ਸਿੰਗਲਾ ਜੀ ,ਅਨੀਤਾ ਮਹਾਜਨ , ਅਨੀਤਾ ਸ਼ਰਮਾਂ , ਚੇਤਨਾ ਸਿੰਗਲਾ ,ਕਮਲੇਸ਼ ਸਚਦੇਵਾ , ਮੈਡਮ ਪੀ ਕੌਰ , ਸੰਗੀਤਾ ਰਾਣੀ ਅਤੇ ਹੋਰ ਮੈਬਰਾਂ ਨੇ ਵਧਾਈ ਦਿੱਤੀ। ਸਤੀਸ਼ ਸਚਦੇਵਾ  ਨੇ ਦੱਸਿਆ ਕਿ ਲੋੜਵੰਦ ਬੱਚੀਆਂ ਲਈ ਸਿਲਾਈ ਸੈਂਟਰ ਦੀ ਸ਼ੁਰੂਆਤ ਗੁਰਦੁਆਰਾ ਪੰਜਾਬ ਮਾਤਾ ਨਗਰ ਵਿੱਚ ਕੀਤੀ ਗਈ ਹੈ । ਇਸ ਮੌਕੇ ਚੱਲਦੀ ਫਿਰਦੀ ਲਾਇਬ੍ਰੇਰੀ ਦੀ ਵੀ ਸ਼ੁਰੂਆਤ ਕੀਤੀ ਗਈ ਕਈ ਮੈਂਬਰਾਂ ਨੂੰ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ । ਅਖੀਰ ਵਿੱਚ ਮਨਿੰਦਰ ਸਿੰਘ ਥਿੰਦ ਅਤੇ ਇੰਦਰਜੀਤ ਰਾਏਪੁਰ ਨੇ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *