Jun 30, 2026

ਐਬਸਫੋਰਡ- ਐਬਸਫੋਰਡ ਤੋਂ ਨੌਜਵਾਨ ਕੰਸਰਵੇਟਿਵ ਐਮ ਪੀ ਸੁਖਮਨ ਗਿੱਲ ਸਪੁੱਤਰ ਸ ਅਵਤਾਰ ਸਿੰਘ ਰਾਜਾ ਗਿੱਲ ਦਾ ਸ਼ੁਭ ਵਿਆਹ  ਰਿਚਮੰਡ ਦੇ ਸ ਜਸਵੰਤ ਸਿੰਘ ਢਿੱਲੋਂ ਦੀ ਸਪੁੱਤਰੀ ਸਿਮਰਨ ਕੌਰ ਨਾਲ 20 ਜੂਨ ਨੂੰ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਪੂਰਨ ਗੁਰਮਰਿਯਾਦਾ ਮੁਤਾਬਿਕ ਹੋਇਆ। ਇਸ ਮੌਕੇ  ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਐਮ ਪੀ  ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਗੁਰਬਖਸ਼ ਸਿੰਘ ਸੈਣੀ, ਬਰੈਡ ਵਿਸ, ਐਡਮਿੰਟਨ ਤੋਂ ਐਮ ਪੀ ਟਿੰਮ ਉਪਲ, ਜਗਸ਼ਰਨ ਸਿੰਘ ਮਾਹਲ,ਕੈਲਗਰੀ ਤੋਂ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਗਿੱਲ, ਦਲਵਿੰਦਰ ਗਿੱਲ, ਅੰਮ੍ਰਿਤ ਹੇਅਰ, ਐਮ ਐਲ ਏ ਹਰਮਨ ਭੰਗੂ, ਜੋਡੀ ਤੂਰ, ਕੈਬਨਿਟ ਮੰਤਰੀ ਜਗਰੂਪ ਬਰਾੜ, ਸਾਬਕਾ ਐਮ ਐਲ਼ ਏ ਅਲਬਰਟਾ ਪੀਟਰ ਸੰਧੂ, ਬਾਬਾ ਲੱਖਾ ਸਿੰਘ ਤੇ ਹੋਰ ਸ਼ਖਸੀਅਤਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਸਟੇਜ ਸੈਕਟਰੀ ਦੀ ਜਿੰਮੇਵਾਰੀ ਲਖਵਿੰਦਰ ਸਿੰਘ ਬਰਾੜ ਨੇ ਨਿਭਾਉਂਦਿਆਂ ਆਈਆਂ ਸ਼ਖਸੀਅਤਾਂ, ਮਹਿਮਾਨਾਂ ਤੇ ਸੰਗਤਾਂ ਤੇ ਧੰਨਵਾਦ ਕੀਤਾ। ਵਿਆਹ ਉਪਰੰਤ ਬੌਂਬੇ ਬੈਂਕੁਇਟ ਹਾਲ ਸਰੀ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸ ਦੌਰਾਨ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਸਮੇਤ ਕਈ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

ਰਿਸੈਪਸ਼ਨ ਪਾਰਟੀ ਦੌਰਾਨ ਜਿਥੇ ਸੀਨੀਅਰ ਐਮ ਪੀ ਸੁੱਖ ਧਾਲੀਵਾਲ, ਮੇਅਰ ਬਰੈਂਡਾ ਲੌਕ, ਐਮ ਪੀਜ਼ ਟਿੰਮ ਉਪਲ, ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਗਿੱਲ, ਦਲਵਿੰਦਰ ਗਿੱਲ, ਜਗਸ਼ਰਨ ਮਾਹਲ, ਬੀਸੀ ਕੈਬਨਿਟ ਮੰਤਰੀ ਜਗਰੂਪ ਬਰਾੜ, ਐਮ ਐਲ ਏ ਹਰਮਨ ਭੰਗੂ, ਸਾਬਕਾ ਐਮ ਐਲ ਏ ਪੀਟਰ ਸੰਧੂ ਅਤੇ ਹੋਰ ਅਹਿਮ ਸ਼ਖਸੀਅਤਾਂ ਤੋਂ ਇਲਾਵਾ ਪੰਜਾਬ ਤੋਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਸਤਨਾਮ ਸਿੰਧ ਸੰਧੂ, ਜਗਬਾਣੀ ਟੀਵੀ ਦੇ ਹੋਸਟ ਰਮਨਦੀਪ ਸੋਢੀ, ਅਮਰੀਕਾ ਤੋਂ ਸੌਗੀ ਕਿੰਗ ਚਰਨਜੀਤ ਸਿੰਘ ਬਾਠ ਤੇ ਹੋਰ ਕਈ ਹਸਤੀਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *